ਪਟਿਆਲਾ: ਪੁਲ ਹੇਠਾਂ ਰਹਿਣ ਵਾਲੇ ਬੇਸਹਾਰਾ ਬੱਚਿਆਂ ਨੂੰ ਵਿਦਿਅਕ ਗਿਆਨ ਦੇਣ ਵਾਲੀ ਸੰਸਥਾ ਮਸਤੀ ਕੀ ਪਾਠਸ਼ਾਲਾ ਨੇ ਬੱਚਿਆਂ ਨਾਲ ਅਜ਼ਾਦੀ ਦਿਹਾੜਾ ਮਨਾਇਆ। ਦੱਸਣਯੋਗ ਹੈ ਕਿ ਸੰਸਥਾ ਨੇ ਗਰੀਬ ਤੇ ਅਸਮਰੱਥ ਬੱਚਿਆਂ ਨੂੰ ਸ਼ਾਮ ਵੇਲੇ ਪੜਾਉਂਦੀ ਹੈ। ਸੰਸਥਾ ਕਾਫੀ ਲੰਬੇ ਸਮੇਂ ਤੋਂ ਇਹ ਉਪਰਾਲਾ ਕਰ ਰਹੀ ਹੈ।
ਸੰਸਥਾ ਦੇ ਸੰਚਾਲਕ ਨਾ ਦੱਸਿਆ ਕਿ ਮੌਸਮ ਠੀਕ ਨਾ ਹੋਣ ਕਰ ਕੇ ਮਸਤੀ ਕੀ ਪਾਠਸ਼ਾਲਾ ਨੇ ਅਜ਼ਾਦੀ ਦਿਹਾੜਾ ਮੰਗਲਵਾਰ ਨੂੰ ਮਨਾਇਆ ਹੈ। ਸੰਸਥਾ ਨੇ ਹੁਣ ਪਲਾਸਟਿਕ ਮੁਕਤ ਪਟਿਆਲਾ ਬਣਾਉਣ 'ਤੇ ਗੱਲ ਕੀਤੀ ਹੈ। ਸੰਸਥਾ ਨੇ ਕੱਪੜੇ ਦੇ ਥੈਲੇ ਬਣਾ ਕੇ ਵੇਚਣ 'ਤੇ ਜੋਰ ਦਿੱਤਾ ਹੈ। ਇਸ ਮੌਕੇ ਸੰਸਥਾ ਨੇ ਗਰੀਬ ਬੱਚਿਆਂ ਨਾਲ ਅਜ਼ਾਦੀ ਦਿਹਾੜੇ ਦੀ ਖੁਸ਼ੀ ਸਾਂਝੀ ਕੀਤੀ। ਸੰਸਥਾ ਨੇ ਬੱਚਿਆਂ ਵਿੱਚ ਗੀਤ ਦੀ ਪੇਸ਼ਕਾਰੀ ਤੇ ਡਾਂਸ ਕੀਤਾ।