ਪਟਿਆਲਾ: ਭਾਰਤ ਦੇ ਰਾਸ਼ਟਰ ਪਿਤਾ ਦਾ ਆਦਰ ਸਤਿਕਾਰ ਤਾਂ ਪੂਰਾ ਭਾਰਤ ਕਰਦਾ ਹੈ, ਪਰ ਕਈ ਵਾਰ ਜਾਣ ਬੁੱਝ ਕੇ ਵੀ ਕੁੱਝ ਲੋਕ ਇਸ ਦਾ ਅਪਮਾਨ ਕਰ ਦਿੰਦੇ ਹਨ। ਇਸੇ ਤਰ੍ਹਾਂ ਦੀ ਘਟਨਾ ਪਟਿਆਲਾ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਪ੍ਰਸ਼ਾਸਨ ਨੇ ਰਾਸ਼ਟਰ ਪਿਤਾ ਮਾਹਤਮਾ ਗਾਂਧੀ ਦੇ ਸਨਮਾਨ ਵਿੱਚ ਬੁੱਤ ਤਾਂ ਲਗਾ ਦਿੱਤਾ ਪਰ ਉਸ ਬੁੱਤ ਦੀ ਦੇਖ-ਰੇਖ ਵੱਲ ਧਿਆਣ ਦੇਣਾ ਬੰਦ ਕਰ ਦਿੱਤਾ। ਅੱਜ ਬੁੱਤ ਦਾ ਹਾਲ ਬੇਹਾਲ ਹੋ ਚੁੱਕਿਆ ਹੈ। ਗਾਂਧੀ ਜੈਯੰਤੀ ਜਾਂ ਹੋਰ ਕਈ ਸਮਾਗਮਾਂ ਤੇ ਫੁੱਲਾਂ ਦੀਆਂ ਮਾਲਾ ਚੜ੍ਹਾ ਕੇ ਸਨਮਾਨ ਤਾਂ ਦੇ ਦਿੱਤਾ ਜਾਂਦਾ ਹੈ ਪਰ ਅਸਲ ਵਿੱਚ ਕੋਈ ਦੇਖਭਾਲ ਨਹੀਂ ਕੀਤੀ ਜਾਂਦੀ।
ਈਟੀਵੀ ਭਾਰਤ ਦੀ ਟੀਮ ਨੇ ਸੱਚ ਨੂੰ ਲੋਕਾਂ ਸਾਹਮਣੇ ਲੈ ਕੇ ਆਉਣ ਲਈ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤਾਂ ਤਸਵੀਰ ਸਾਫ਼ ਸਾਹਮਣੇ ਆ ਗਈ। ਮਾਹਤਮਾ ਗਾਂਧੀ ਦੇ ਬੁੱਤ ਦਾ ਹਾਲ ਅਜਿਹਾ ਹੈ ਜੋ ਲੋਕਾਂ ਨੂੰ ਸ਼ਰਮਸਾਰ ਕਰ ਦਿੰਦਾ ਹੈ। ਬੁੱਤ ਦੇ ਆਲ਼ੇ-ਦੁਆਲ਼ੇ ਕੂੜੇ ਦਾ ਢੇਰ ਇੱਕਠਾ ਹੋਇਆ ਹੈ। ਬੁੱਤ ਦੇ ਉੱਪਰ ਵੀ ਮਿੱਟੀ ਜੰਮੀ ਹੋਈ ਹੈ ਤੇ ਆਸੇ-ਪਾਸੇ ਦੀ ਕੋਈ ਥਾਂ ਪੂਰੀ ਤਰ੍ਹਾਂ ਸਾਫ਼ ਨਹੀਂ ਹੈ।
ਇਹ ਵੀ ਪੜ੍ਹੋ: ਇਲਾਹਾਬਾਦ 'ਚ ਹੁਣ ਵੀ ਮੌਜੂਦ, ਨਮਕ ਸੱਤਿਆਗ੍ਰਹਿ ਤੋਂ ਬਣਾਇਆ ਗਿਆ ਨਮਕ
ਇਸ ਘਟਨਾ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਮਹਾਤਮਾ ਗਾਂਧੀ ਦੀ ਯਾਦਗਾਰ ਦੀ ਸਾਰ ਲੈਣ ਵਾਲਾ ਕੋਈ ਲੀਡਰ ਨਹੀਂ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਹਰਕਤ ਵਿੱਚ ਆਉਂਦਾ ਹੈ ਜਾਂ ਇਹ ਯਾਦਗਾਰ ਇੰਝ ਹੀ ਰੁਲਦੀ ਰਹੇਗੀ।