ਪਟਿਆਲਾ: ਪ੍ਰਤਾਪ ਨਗਰ ਵਿਖੇ 1984 ਦੇ ਦਹਾਕੇ ਦੌਰਾਨ ਖ਼ਰੀਦੇ ਗਏ ਘਰ ਦੀ ਮੁੜ ਉਸਾਰੀ ਸਮੇਂ ਜ਼ਮੀਨ ਵਿੱਚੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅਸਲਾ ਕਬਜ਼ਾ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕਰਨਲ ਜਸਮੇਲ ਸਿੰਘ ਨੇ ਇਹ ਮਕਾਨ 1984 ਦੌਰਾਨ ਖ਼ਰੀਦਿਆ ਸੀ ਅਤੇ ਜਦੋਂ ਹੁਣ ਮੁੜ ਨਿਰਮਾਣ ਕੀਤਾ ਜਾ ਰਿਹਾ ਸੀ ਤਾਂ ਘਰ ਦੀ ਨੀਂਹ ਰੱਖਣ ਵੇਲੇ ਵੇਲੇ ਇੱਕ ਏ.ਕੇ 47ਰਾਇਫ਼ਲ,ਇੱਕ ਸਟੇਨ ਗਨ,ਇੱਕ ਮੈਗਜ਼ੀਨ ਸਟੇਨ ਗਨ,ਬੱਟ ਸਟੇਨ ਗਨ,2 ਫੁਲਤੂਰ ਇੱਕ ਵੱਡਾ ਤੇ ਇੱਕ ਛੋਟਾ,4 ਕਾਰਤੂਸ ਏ.ਕੇ 47 ਦੇ,15 ਕਾਰਤੂਸ ਸਟੇਨ ਗਨ ਦੇ,3 ਗਰਨੇਡ, ਇੱਕ ਡੱਬੀ ਡੇਟਨੇਟਰ,ਇੱਕ ਸੰਗੀਨ ਰਾਈਫਲ ਬਰਾਮਦ ਹੋਏ ਹਨ।
ਮਕਾਨ ਦੀ ਪੁਟਾਈ ਕਰ ਰਹੇ ਠੇਕੇਦਾਰ ਨੇ ਦੱਸਿਆ ਕਿ ਉਹ ਨੀਂਹ ਦੀ ਪੁਟਾਈ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੂੰ ਲੋਹੇ ਵਰਗੀ ਵਸਤੂ ਨਜ਼ਰ ਆਈ। ਇਸ ਦੀ ਜਾਣਕਾਰੀ ਤੁਰੰਤ ਮਕਾਨ ਮਾਲਿਕ ਨੂੰ ਦਿੱਤੀ।
ਅਸਲੇ ਦੀ ਜਾਣਕਾਰੀ ਮਿਲਦੇ ਹੀ ਐੱਸਪੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਕਰਨਲ ਨੇ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਘਰੋਂ ਗਲੀ ਸੜੀ ਹਾਲਾਤ 'ਚ ਅਸਲਾ ਮਿਲਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਮਾਮਲਾ ਦਰਜ ਕਰਕੇ ਹਥਿਆਰ ਆਪਣੇ ਕਬਜੇ 'ਚ ਲੈ ਲਏ ਹਨ।
ਇਹ ਅਸਲਾ ਕਿਸ ਦਾ ਹੈ ਕਿੱਥੋਂ ਆਇਆ ਹੈ ਅਜੇ ਤੱਕ ਇਸ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਇਸ ਦੀ ਜਾਣਕਾਰੀ ਲੈਣ ਲਈ ਪੁਲਿਸ ਨੇ ਅਸਲਾ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।