ETV Bharat / state

ਪਟਿਆਲਾ ਰੇਲਵੇ ਸ਼ਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਨੂੰ ਛਕਾਇਆ ਲੰਗਰ

author img

By

Published : Dec 28, 2019, 7:32 PM IST

ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪਿੰਡ ਕੱਲ੍ਹੇ ਮਾਜਰਾ ਦੇ ਨੌਜਵਾਨਾਂ ਨੇ ਪਟਿਆਲੇ ਦੇ ਰੇਲਵੇ ਸਟੇਸ਼ਨ ਉੱਤੇ ਰੇਲ-ਗੱਡੀਆਂ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਲੰਗਰ ਛਕਾਇਆ ਗਿਆ।

Patiala railway station, langar, Chotte sahibzade
ਪਟਿਆਲਾ ਰੇਲਵੇ ਸ਼ਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਨੂੰ ਛਕਾਇਆ ਲੰਗਰ

ਪਟਿਆਲਾ : ਪਿੰਡ ਕੱਲ੍ਹੇ ਮਾਜਰਾ ਦੇ ਨੌਜਵਾਨਾਂ ਵੱਲੋਂ ਇਸ ਸਾਲ ਵੀ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰੇਲਵੇ ਸਟੇਸ਼ਨ ਪਟਿਆਲਾ 'ਤੇ ਆਉਣ ਵਾਲੇ ਯਾਤਰੀਆਂ ਨੂੰ ਲੰਗਰ ਛਕਾਇਆ ਗਿਆ।
ਪਿੰਡ ਕਲ੍ਹੇਮਾਜਰਾ ਦੇ ਨੌਜਵਾਨ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸਾਡੇ ਪਿੰਡ ਵੱਲੋਂ ਹਰੇਕ ਸਾਲ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਨਗਰ ਵਿੱਚ ਅਤੇ ਨਗਰ ਦੇ ਬਾਹਰ ਜਾ ਕੇ ਵੀ ਜਗ੍ਹਾ-ਜਗ੍ਹਾ ਉੱਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਜਿਸ ਦੇ ਚੱਲਦਿਆਂ ਪਟਿਆਲਾ ਦੇ ਰੇਲਵੇ ਸਟੇਸ਼ਨ ਉੱਪਰ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਰੇਲਗੱਡੀਆਂ ਵਿੱਚ ਆਉਣ-ਜਾਣ ਵਾਲੇ ਯਾਤਰੀਆਂ ਨੂੰ ਗੁਰੂ ਦਾ ਲੰਗਰ ਛਕਾਇਆ ਗਿਆ।

ਵੇਖੋ ਵੀਡੀਓ।

ਲੰਗਰ ਦੇ ਪ੍ਰਬੰਧਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੈ ਇਸ ਲੰਗਰ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਲੰਗਰ ਬਿਲਕੁਲ ਸਾਦੇ ਰੂਪ ਵਿੱਚ ਛਕਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਲੰਗਰ ਨੂੰ ਲਾਉਣ ਦਾ ਮੁੱਖ ਮਕਸਦ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਯਾਦ ਨੂੰ ਤਾਜ਼ਾ ਕਰਨਾ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਸ਼ਹੀਦੀ ਤੋਂ ਜਾਣੂੰ ਕਰਵਾਉਣਾ ਹੈ।

ਇਸ ਦੌਰਾਨ ਲੰਗਰ ਛੱਕਣ ਵਾਲੀਆਂ ਸੰਗਤਾਂ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ।

Intro:ਪਟਿਆਲਾ ਰੇਲਵੇ ਸ਼ਟੇਸ਼ਨ ਤੇ ਆਉਣ ਵਾਲੇ ਯਾਤਰੀਆਂ ਨੂੰ ਲੰਗਰ ਛਕਾਇਆ Body:ਪਿੰਡ ਕੱਲ੍ਹੇ ਮਾਜਰਾ ਦੇ ਨੌਜਵਾਨਾਂ ਵੱਲੋਂ ਇਸ ਸਾਲ ਵੀ ਸਭਾ ਦੇ ਮੇਲ ਨੂੰ ਦੇਖਦੇ ਹੋਏ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਰੇਲਵੇ ਸਟੇਸ਼ਨ ਪਟਿਆਲਾ ਰੇਲਵੇ ਸ਼ਟੇਸ਼ਨ ਤੇ ਆਉਣ ਵਾਲੇ ਯਾਤਰੀਆਂ ਨੂੰ ਲੰਗਰ ਛਕਾਇਆ ਗਿਆ ਪਿੰਡ ਕਾਲੇਮਾਜਰਾ ਦੇ ਨੌਜਵਾਨ ਨੇ ਦੱਸਿਆ ਕਿ ਪਿਛਲੇ ਪੱਚੀ ਸਾਲਾਂ ਤੋਂ ਸਾਡੇ ਪਿੰਡ ਵੱਲੋਂ ਹਰੇਕ ਸਾਲ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਨਗਰ ਵਿੱਚ ਅਤੇ ਨਗਰ ਦੇ ਬਾਹਰ ਜਾ ਕੇ ਵੀ ਜਗ੍ਹਾ ਜਗ੍ਹਾ ਤੇ ਲੰਗਰ ਦੀ ਸੇਵਾ ਕਰੀ ਜਾਂਦੀ ਹੈ ਜਿਸ ਦੇ ਚੱਲਦਿਆਂ ਪਟਿਆਲਾ ਦੇ ਰੇਲਵੇ ਸਟੇਸ਼ਨ ਉਪਰ ਹਰੇਕ ਸਾਲ ਦੀ ਤਰ੍ਹਾਂ ਟਰੇਨਾਂ ਵਿੱਚ ਆਣ ਜਾਣ ਵਾਲੇ ਯਾਤਰੀਆਂ ਨੂੰ ਗੁਰੂ ਦਾ ਲੰਗਰ ਚੁਕਾਇਆ ਜਾ ਰਿਹਾ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਹੈ ਇਸ ਲੰਗਰ ਵਿੱਚ ਸਭ ਤੋਂ ਅੱਛੀ ਗੱਲ ਇਹ ਸੀ ਕਿ ਲੰਗਰ ਬਿਲਕੁੱਲ ਸਾਦੇ ਰੂਪ ਵਿੱਚ ਟਿਕਾਇਆ ਜਾ ਰਿਹਾ ਸੀ ਇਨ੍ਹਾਂ ਨੇ ਦੱਸਿਆ ਕਿ ਅਸੀਂ ਉਨ੍ਹਾਂ ਲੋਕਾਂ ਦੇ ਨਾਲ ਇਤਫਾਕ ਨਹੀਂ ਰੱਖਦੇ ਜੋ ਜਲੇਬੀਆਂ ਲੱਡੂ ਪਕੌੜਿਆਂ ਦਾ ਲੰਗਰ ਲਗਾਉਂਦੇ ਹਨ ਇਹ ਤਾਂ ਸਿਰਫ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ੌਗ ਨੂੰ ਯਾਦ ਰੱਖਦੇ ਹੋਏ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਦੇ ਤੌਰ ਤੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਪਿੰਡ ਕਾਲੇ ਮਾਜਰਾ ਜ਼ਿਲ੍ਹਾ ਪਟਿਆਲਾ ਵਿੱਚ ਪੈਂਦਾ ਹੈ ਅਤੇ ਇਸ ਪਿੰਡ ਚੋਂ ਹਰੇਕ ਸਾਲ ਇਹ ਨੌਜਵਾਨ ਸੇਵਾ ਕਰਨ ਲਈ ਆਉਂਦੇ ਹਨ ਇਹਨਾਂ ਦੱਸਿਆ ਕਿ ਸ਼ੈੱਡ ਤੋਂ ਪਹਿਲਾਂ ਸਾਡੇ ਬਜ਼ੁਰਗ ਇਹ ਸੇਵਾ ਕਰਦੇ ਸਨ ਪੀੜ੍ਹੀ ਦਰ ਪੀੜ੍ਹੀ ਅਸੀਂ ਇਹ ਸੇਵਾ ਕਰਦੇ ਆ ਰਹੇ ਹਾਂ ਇਹ ਪੰਜਾਬੀਆਂ ਦਾ ਸੁਭਾਅ ਹੈ ਇੱਕ ਦੂਸਰੇ ਦੀ ਮਦਦ ਕਰਨਾ ਸਹਾਇਤਾ ਕਰਨਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਨ੍ਹਾਂ ਚਾਰੋਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਚਲਾਉਣ ਵਾਲੇ ਇਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਚਲਾਈ ਹੋਈ ਪ੍ਰਥਾ ਲੰਗਰ ਨੂੰ ਉਸੇ ਤਰ੍ਹਾਂ ਹੀ ਸਾਂਭ ਰੱਖਿਆ ਹੈConclusion:ਪਟਿਆਲਾ ਰੇਲਵੇ ਸ਼ਟੇਸ਼ਨ ਤੇ ਆਉਣ ਵਾਲੇ ਯਾਤਰੀਆਂ ਨੂੰ ਲੰਗਰ ਛਕਾਇਆ
ETV Bharat Logo

Copyright © 2024 Ushodaya Enterprises Pvt. Ltd., All Rights Reserved.