ਨਾਭਾ: ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਕਿਸੇ ਵੀ ਵਕਤ ਇਲੈਕਸ਼ਨ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜਿੱਥੇ ਕੌਂਸਲਰਾਂ ਵੱਲੋਂ ਹੁਣ ਤੋਂ ਹੀ ਆਪਣੇ-ਆਪਣੇ ਵਾਰਡਾਂ ਵਿੱਚ ਜਾ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਨਾਭਾ ਦੇ 7 ਨੰਬਰ ਵਾਰਡ ਬਠਿੰਡੀਆ ਮੁਹੱਲਾ ਦੇ ਨਿਵਾਸੀਆਂ ਨੇ ਨਗਰ ਕੌਂਸਲ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਮੁਹੱਲੇ ਵਿੱਚ ਪਿਛਲੇ 7 ਸਾਲਾਂ ਤੋਂ ਗਲੀਆਂ ਨਾਲੀਆਂ ਹੀ ਨਹੀਂ ਬਣੀਆਂ ਜਿਸ ਕਰਕੇ ਹੁਣ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪੰਪਲੈਟ ਚਿਪਕਾ ਦਿੱਤੇ ਹਨ ਕਿ ਕੋਈ ਵੀ ਰਾਜਨੀਤਕ ਪਾਰਟੀ ਵਾਲਾ ਵਿਅਕਤੀ ਇੱਥੇ ਵੋਟਾਂ ਲੈਣ ਨਾ ਆਵੇ। ਮੁਹੱਲਾ ਨਿਵਾਸੀਆਂ ਨੇ ਕਿਹਾ ਜੇਕਰ ਕੋਈ ਉਮੀਦਵਾਰ ਵੋਟਾਂ ਲੈਣ ਆਵੇਗਾ ਤਾਂ ਆਪਣੀ ਬੇਇਜ਼ਤੀ ਕਰਾ ਕੇ ਜਾਵੇਗਾ।
ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਅਸੀਂ ਇੱਥੇ ਪਿਛਲੇ ਕਈ ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹਾਂ। ਵਿਕਾਸ ਦਾ ਕੰਮ ਕਰਵਾਉਣ ਲਈ ਉਨ੍ਹਾਂ ਦੀ ਨਾ ਹੀ ਨਗਰ ਕੌਂਸਲ ਨੇ ਗੱਲ ਸੁਣੀ ਹੈ ਅਤੇ ਨਾ ਹੀ ਮਿਉਂਸਿਪਲ ਕੌਂਸਲਰ ਵੱਲੋਂ ਕੋਈ ਹੀ ਨਹੀਂ ਕਰਵਾਇਆ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਬਤ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਪਰ ਉਨ੍ਹਾਂ ਵੱਲੋਂ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ।