ਪਟਿਆਲਾ: ਕਹਿੰਦੇ ਹਨ ਕਿ ਜਦੋਂ ਇਨਸਾਨ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਵੱਡੀ ਤੋਂ ਵੱਡੀ ਮੂਸੀਬਤ ਵੀ ਉਸ ਅੱਗੇ ਢੇਰ ਹੋ ਜਾਂਦੀ ਹੈ। ਅਜਿਹੀ ਹੀ ਮਿਸਾਲ ਗੁਜਰਾਤ ਦੇ ਰਹਿਣ ਵਾਲੇ ਰਾਜਾ ਭਾਈ ਨੇ ਕਾਇਮ ਕੀਤੀ ਹੈ ਜੋ ਕਿ ਆਪਣੇ ਦੋਵੇਂ ਹੱਥ ਗਵਾ ਚੁੱਕੇ ਹਨ।
ਰਾਜਾ ਭਾਈ ਨੇ ਪੰਜ ਸਾਲ ਦੀ ਉਮਰ ਵਿੱਚ ਪਤੰਗ ਉਡਾਉਂਦੇ ਹੋਏ ਆਪਣੇ ਦੋਵੇਂ ਹੱਥ ਗਵਾ ਲਏ ਸਨ। ਉਹ ਬਚਪਨ ਤੋਂ ਹੀ ਖੇਡਾਂ ਵੱਲ ਆਕਰਸ਼ਿਤ ਸੀ। ਇਸ ਹਾਦਸੇ ਤੋਂ ਬਾਅਦ ਉਸ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਉਹ ਸਪੋਰਟਸ ਵਿੱਚ ਆਪਣਾ ਨਾਂਅ ਬਣਾਵੇ। ਆਰਥਿਕ ਤੰਗੀ ਦੇ ਬਾਵਜੂਦ ਰਾਜਾ ਭਾਈ ਨੇ ਸਪੋਰਟਸ ਵਿੱਚ ਕਦਮ ਰੱਖਿਆ ਅਤੇ ਸੂਬਾ ਪੱਧਰ 'ਤੇ ਅਥਲੀਟ ਕੀਤਾ ਅਤੇ ਹੁਣ ਉਹ ਪਟਿਆਲਾ ਦੇ ਐੱਨਆਈਐੱਸ ਵਿੱਚ ਟ੍ਰੇਨਿੰਗ ਲੈ ਰਹੇ ਹਨ।
ਇੱਥੇ ਦੱਸ ਦਈਏ ਕਿ ਰਾਜਾ ਭਾਈ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਵੀ ਲੈਪਟਾਪ, ਮੋਬਾਈਲ, ਕਾਰ, ਮੋਟਰਸਾਈਕਲ ਆਦਿ ਦੀ ਵਰਤੋਂ ਬੜੇ ਹੀ ਆਰਾਮ ਨਾਲ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਵੀ ਇੱਕ ਮੰਦਰ ਦੀ ਸੰਸਥਾ ਵੱਲੋਂ ਕੀਤਾ ਗਿਆ ਅਤੇ 10 ਸਾਲ ਤੱਕ ਉਨ੍ਹਾਂ ਨੂੰ ਆਪਣੇ ਕੋਲ ਰੱਖਿਆ।
ਰਾਜਾ ਭਾਈ ਨੇ ਦੱਸਿਆ ਕਿ ਉਹ ਅਥਲੀਟ ਦੀ ਕੋਚਿੰਗ ਪੂਰੀ ਕਰਨ ਤੋਂ ਬਾਅਦ ਹੋਰ ਬੱਚਿਆਂ ਨੂੰ ਵੀ ਟਰੇਂਡ ਕਰਨਗੇ। ਫਿਲਹਾਲ ਉਨ੍ਹਾਂ ਦੀ ਅੱਠ ਮਹੀਨਿਆਂ ਦੀ ਟ੍ਰੇਨਿੰਗ ਅਜੇ ਬਾਕੀ ਹੈ।