ਪਟਿਆਲਾ: ਸੂਬੇ ਵਿੱਚ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਪਟਿਆਲਾ ਚ ਦੇਰ ਸ਼ਾਮ ਗੋਲੀਆਂ ਚੱਲਣ ਦੀ ਘਟਨਾ (Firing incident took place in Patiala's Dhiru Nagar) ਸਾਹਮਣੇ ਆਈ ਹੈ। ਸਾਇਕਲ ਠੀਕ ਕਰਨ ਦਾ ਕੰਮ ਕਰਨ ਵਾਲੇ ਸ਼ਖ਼ਸ ਉੱਪਰ ਗੋਲੀਆਂ ਚੱਲੀਆਂ ਹਨ। ਚਾਰ ਦੇ ਕਰੀਬ ਗੋਲੀਆਂ ਚਲਾਈਆਂ ਗਈਆਂ ਹਨ ਜਿਸਦੇ ਚੱਲਦੇ ਇੱਕ ਗੋਲੀ ਸ਼ਖ਼ਸ ਨੂੰ ਖਹਿ ਕੇ ਲੰਘ ਗਈ ਹੈ। ਜ਼ਖ਼ਮੀ ਸ਼ਖਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸ਼ਹਿਰ ਦੇ ਧੀਰੂ ਨਗਰ ਦੀ ਘਟਨਾ ਦੱਸੀ ਜਾ ਰਹੀ ਹੈ। ਘਟਨਾ ਦਾ ਕਾਰਨ ਦੋਵਾਂ ਪਰਿਵਾਰਾਂ ਦਾ ਲੜਕਾ ਲੜਕੀ ਦਾ ਕੋਈ ਵਿਵਾਦ ਦੱਸਿਆ ਜਾ ਰਿਹਾ ਹੈ। ਜਿਸਦੇ ਚੱਲਦੇ ਪੀੜਤ ਦੇ ਹੀ ਮੁਹੱਲੇ ਦੇ ਸ਼ਖ਼ਸ ਵੱਲੋਂ ਵਿਕਰਮ ਉੱਪਰ ਗੋਲੀਆਂ ਚਲਾਈਆਂ ਗਈਆਂ ਹਨ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ। ਪੁਲਿ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਉੱਪਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉੱਪਰ ਕੰਮ ਕਰ ਰਿਹਾ ਸੀ ਅਚਾਨਕ ਇੱਕ ਦੋ ਲੋਕ ਦੇ ਕਰੀਬ ਲੋਕ ਆਏ ਅਤੇ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੀੜਤ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਓਧਰ ਇਸ ਘਟਨਾ ਨੂੰ ਲੈਕੇ ਪੁਲਿਸ ਦਾ ਕਹਿਣੈ ਕਿ ਜੋ ਵੀ ਪੀੜਤ ਬਿਆਨ ਲਿਖਾਏਗਾ ਉਸ ਦੇ ਆਧਾਰ ਉੱਪਰ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਅੰਬਾਲਾ-ਚੰਡੀਗੜ੍ਹ ਹਾਈਵੇਅ ਨੇੜੇ 3 ਜ਼ਿੰਦਾ ਹੈਂਡ ਗ੍ਰੇਨੇਡ ਅਤੇ ਇਕ IED ਬਰਾਮਦ