ਪਟਿਆਲਾ: ਵੱਖ-ਵੱਖ ਵਰਗਾਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਇਕੋ ਹੀ ਗੱਲ ਆਖੀ ਜਾ ਰਹੀ ਸੀ ਕਿ 'ਇਕੋ ਨਾਅਰਾ, ਕਿਸਾਨ ਪਿਆਰਾ' ਇਹ ਕਾਲੇ ਕਾਨੂੰਨ ਵਾਪਿਸ ਲਵੋ। ਕਿਸਾਨ ਆਗੂਆਂ ਨੇੇ ਗੱਲ ਕਰਦੇ ਹੋਏ ਦੱਸਿਆ ਕਿ ਪਟਿਆਲਾ 'ਚ ਹਰ ਵਰਗ ਕਿਸਾਨਾਂ ਦੇ ਨਾਲ ਹੈ ਤੇ ਸਾਡੇ ਵਲੋਂ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਅੱਜ ਦੇ ਰੋਸ ਪ੍ਰਦਰਸ਼ਨ ਦਾ ਕਾਰਨ ਇਹ ਹੈ ਕਿ ਕਿਸਾਨ ਅਤੇ ਪੱਤਰਕਾਰਾਂ ਦੇ ਉਪਰ ਜੋ ਦਿੱਲੀ ਪੁਲਿਸ ਵੱਲੋਂ ਜੋ ਪਰਚੇ ਦਰਜ ਕੀਤੇ ਗਏ ਹਨ ਉਹ ਰੱਦ ਕੀਤੇ ਜਾਣ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜੋ ਗੋਦੀ ਮੀਡੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਾਲ ਕਿਲੇ ਦੇ ਉੱਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਸੀ ਉਹ ਖਾਲਿਸਤਾਨ ਦਾ ਝੰਡਾ ਨਹੀਂ ਬਲਕਿ ਨਿਸ਼ਾਨ ਸਾਹਿਬ ਸਾਡੇ ਗੁਰੂਆਂ ਦਾ ਝੰਡਾ ਹੈ।