ਪਟਿਆਲਾ: ਰਾਜਪੁਰਾ (Rajpura) ਦੀ ਦਾਣਾ ਮੰਡੀ 'ਚ ਕਿਸਾਨਾ ਵੱਲੋਂ ਡੀਏਪੀ ਖਾਦ (DAP fertilizer) ਅਤੇ ਦਵਾਈਆਂ ਦੀ ਕਾਲਾ ਬਜ਼ਾਰੀ ਨੂੰ ਲੈ ਕੇ ਵਿਰੌਧ ਪ੍ਰਦਰਸ਼ਨ ਕੀਤਾ ਗਿਆ। ਰਾਜਪੁਰਾ ਦੀ ਸਥਾਨਕ ਦਾਣਾ ਮੰਡੀ ਵਿਖੇ ਡੀਏਪੀ ਖਾਦ ਅਤੇ ਦਵਾਈਆਂ ਦੀ ਹੋਲਸੇਲਰ ਦੁਕਾਨਦਾਰ ਵੱਲੌ ਕੀਤੀ ਜਾਂਦੀ ਕਾਲਾ ਬਜਾਰੀ ਤੋਂ ਦੁਖੀ ਹੋ ਕਿਸਾਨ ਬਹੁਤ ਦੁਖੀ ਹਨ। ਕਿਸਾਨਾਂ ਵੱਲੋਂ ਹੋਲਸੇਲ ਦੁਕਾਨਦਾਰਾਂ (Wholesale shopper) ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮੌਜੂਦ ਕਿਸਾਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦਸੀਆ ਕਿ ਸਥਾਨਕ ਹੋਲਸੇਲ ਖਾਦ ਵੇਚਣ ਵਾਲੇ ਦੁਕਾਨਦਾਰ ਕਾਲਾ ਬਜਾਰੀ ਕਰ ਕੇ ਜਿਆਦਾ ਤਰ ਡੀਏਪੀ ਖਾਦ ਸਥਾਨਕ ਸ਼ਰਾਬ ਫੈਕਟਰੀਆਂ ਨੂੰ ਵੇਚਦੇ ਹਨ ਅਤੇ ਕਈ ਦੁਕਾਨਦਾਰ ਮੁਨਾਫਾ ਖੋਰੀ ਦੇ ਲਾਲਚ ਵਿਚ ਰਾਜਪੁਰਾ ਦੇ ਨਾਲ ਲਗਦੇ ਇਲਾਕੇ ਬਨੂੜ ਅਤੇ ਘਨੌਰ ਵਿਖੇ ਰਿਟੇਲਰ ਦੁਕਾਨਦਾਰਾਂ ਨਾਲ ਮਿਲੀਭੁਗਤ ਕਰ 200 ਰੁਪਏ ਤੋਂ ਲੈ ਕੇ 400 ਰੁਪਏ ਤਕ ਖਾਦ ਦਾ ਥੈਲਾ ਮਹਿੰਗੇ ਭਾਅ ਉਤੇ ਵੇਚਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਹਾੜੀ ਦੀ ਫ਼ਸਲ ਦੀ ਬਿਜਾਈ ਦਾ ਸਮਾਂ ਹੈ, ਜਿਸ ਕਰਕੇ ਸਾਨੂੰ ਖੇਤਾਂ ਚ ਪਾਉਣ ਲਈ ਡੀਏਪੀ ਖਾਦ ਦੀ ਜ਼ਰੂਰਤ ਹੈ। ਪਰ ਸਾਨੂੰ ਲੋੜੀਦੀ ਖਾਦ ਨਹੀਂ ਮਿਲ ਰਹੀ। ਜਿਸ ਕਰਕੇ ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧੀ ਤਸੀਲਦਾਰ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ। ਪਰ ਕੋਈ ਅਧੀਕਾਰੀ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਅਤੇ ਨਾ ਹੀ ਕਾਲਾ ਬਜਾਰੀ ਕਰਣ ਵਾਲੇ ਦੁਕਾਨਦਾਰ ਉਤੇ ਕੋਈ ਕਾਰਵਾਈ ਕੀਤੀ ਗਈ ਹੈ।
ਦੁਕਾਨਦਾਰ ਅਤੇ ਫਰਟੇਲਾਈਜ਼ਰ ਐਸੋਸੀਏਸ਼ਨ ਦੇ ਚੇਅਰਮੈਨ (Chairman, Fertilizer Association) ਨੇ ਗੱਲਬਾਤ ਦੌਰਾਨ ਦੱਸਿਆ ਕਿ ਹੋਲਸੇਲ ਦੁਕਾਨਦਾਰ ਵੱਲੋਂ ਖਾਦ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਹੋਲਸੇਲਰਾਂ ਵੱਲੋਂ ਇਹ ਖਾਦ ਬਲੈਕ ਵਿੱਚ ਮਹਿਗੇ ਭਾਅ ਵੇਚੀ ਜਾਂਦੀ ਹੈ। ਉਨ੍ਹਾਂ ਕੋਲ ਖਾਦ ਬਹੁਤ ਹੀ ਘੱਟ ਮਾਤਰਾਂ ਵਿੱਚ ਆ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਸੰਬੰਧੀ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਡੀਏਪੀ ਖਾਦ ਦੀ ਕਾਲਾ ਬਜ਼ਾਰੀ ਇਸੇ ਤਰ੍ਹਾਂ ਹੀ ਚੱਲਦੀ ਰਹੀ, ਤਾਂ ਅਸੀਂ ਵੱਡੇ ਪੱਧਰ ਦਾ ਸੰਘਰਸ਼ ਉਲੀਕਾਗੇ।
ਇਹ ਵੀ ਪੜ੍ਹੋ: ਕਿਸਾਨਾਂ ਨੇ ਕੀਤਾ ਮਿੰਨੀ ਸੈਕਟਰੀਏਟ ਦਾ ਘਿਰਾਓ, ਐਂਟਰੀ ਬੰਦ