ਪਟਿਆਲਾ: ਤਿੰਨ ਖੇਤੀਬਾੜੀ ਦੇ ਵਿਰੋਧ ’ਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਨਾਲ ਹੀ ਕਿਸਾਨ ਬੀਜੇਪੀ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਵਿਰੋਧ ਕਰ ਰਹੇ ਹਨ। ਇਸਦੇ ਚੱਲਦੇ ਸੂਬੇ ਚ ਕਈ ਪਿੰਡਾਂ ਚ ਬੀਜੇਪੀ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਬੀਜੇਪੀ ਸਰਕਾਰ ਨੂੰ ਆਪਣੇ ਪਿੰਡਾਂ ਚ ਆਉਣ ਨਹੀਂ ਦੇਣਗੇ। ਇਸਦੇ ਚੱਲਦੇ ਪਟਿਆਲਾ ਵਿਖੇ ਬੀਜੇਪੀ ਆਗੂ ਭੂਪੇਸ਼ ਅਗਰਵਾਲ ਘਰ ਪਹੁੰਚੇ ਬੀਜੇਪੀ ਦੀ ਸੀਨੀਅਰ ਆਗੂ ਸੁਰਜੀਤ ਸਿੰਘ ਜਿਆਣੀ ਦਾ ਕ੍ਰਾਂਤੀਕਾਰੀ ਕਿਸਾਨਾਂ ਵੱਲੋਂ ਘਿਰਾਓ ਕਰ ਨਾਅਰੇਬਾਜ਼ੀ ਕੀਤੀ ਗਈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਕਿ ਉਹ ਬੀਜੇਪੀ ਦੇ ਕਿਸੇ ਵੀ ਆਗੂ ਨੂੰ ਪੰਜਾਬ ਚ ਨਹੀਂ ਵੜਨ ਦੇਣਗੇ। ਹੁਣ 2022 ਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਹੈ ਜਿਸ ਕਾਰਨ ਹਰ ਇਕ ਪਾਰਟੀ ਸਰਗਰਮ ਹੈ ਪਰ ਉਹ ਕਿਸੇ ਵੀ ਬੀਜੇਪੀ ਲੀਡਰ ਨੂੰ ਪੰਜਾਬ ਅੰਦਰ ਵੜਨ ਨਹੀਂ ਦੇਣਗੇ। ਕਿਸਾਨਾਂ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਕੋਈ ਵੀ ਬੀਜੇਪੀ ਆਗੂ ਪਿੰਡ ਚ ਵੜਦਾ ਹੈ ਤਾਂ ਉਸਦਾ ਜੁੱਤੀਆਂ ਦੇ ਨਾਲ ਸਵਾਗਤ ਕੀਤਾ ਜਾਵੇਗਾ।
ਇਹ ਵੀ ਪੜੋ: ਕੇਜਰੀਵਾਲ ਦੇ ਬੇਬੁਨਿਆਦ ਦਾਅਵਿਆਂ ਦਾ ਕੈਪਟਨ ਨੇ ਅੰਕੜਿਆਂ ਰਾਹੀਂ ਕੀਤਾ ਪਰਦਾਫਾਸ਼
ਲੰਬੇ ਸਮੇਂ ਤੋਂ ਚਲ ਰਿਹਾ ਕਿਸਾਨਾਂ ਦਾ ਸੰਘਰਸ਼
ਕਾਬਿਲੇਗੌਰ ਹੈ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਕਿਸਾਨਾਂ ਦਾ ਸੰਘਰਸ਼ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਹੈ। ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਲਵੇ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਹ ਆਪਣਾ ਸੰਘਰਸ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ. ਨਾਲ ਹੀ ਜਦੋਂ ਤੱਕ ਉਹ ਇਹ ਬਿਲਾਂ ਨੂੰ ਰੱਦ ਨਹੀਂ ਕਰਦੇ ਉਹ ਆਪਣੇ ਘਰ ਨੂੰ ਵਾਪਸ ਨਹੀਂ ਜਾਣਗੇ।