ਪਟਿਆਲਾ : ਜ਼ਿੰਦਗੀ ਦੇਣਾ ਤੇ ਜ਼ਿੰਦਗੀ ਲੈਣਾ ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ। ਆਏ ਦਿਨ ਕਿਸੇ ਨਾ ਕਿਸੇ ਵਿਅਕਤੀ ਨੂੰ ਇਸ ਜਹਾਨ ਤੋਂ ਅਲਵਿਦਾ ਕਹਿ ਕੇ ਜਾਣਾ ਹੀ ਪੈਂਦਾ ਹੈ, ਪਰ ਸਮਾਜ ਦਾ ਨਿਯਮ ਹੈ ਕਿ ਜਾਣ ਵਾਲੇ ਵਿਅਕਤੀ ਦਾ ਅੰਤਿਮ ਰਸਮਾਂ ਦੇ ਨਾਲ ਸਸਕਾਰ ਕੀਤਾ ਜਾਂਦਾ ਹੈ।
ਪ੍ਰੰਤੂ ਅੱਜ ਪਟਿਆਲਾ ਦੇ ਘਲੋੜੀ ਗੇਟ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਲਈ ਲਿਆਂਦੀ ਗਈ ਦੇਹ ਨੂੰ ਗੇਟ ਦੇ ਬਾਹਰ ਹੀ ਰੱਖ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਹੋਣ ਖੱਜਲ ਖੁਆਰ ਹੋਣਾ ਪਿਆ।
ਜਾਣਕਾਰੀ ਮੁਤਾਬਕ ਅਬਲੂ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਅੰਤਿਮ ਸਸਕਾਰ ਲਈ ਪਟਿਆਲਾ ਦੇ ਘਲੋੜੀ ਗੇਟ ਲਿਆਂਦਾ ਗਿਆ ਤੇ ਆ ਕੇ ਜਦੋਂ ਦੇਖਿਆ ਤਾਂ ਘਲੋੜੀ ਗੇਟ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਨੂੰ ਤਾਲਾ ਲੱਗਾ ਹੋਇਆ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਕੁੱਝ ਲੋਕਾਂ ਨੇ ਦੀਵਾਰ ਦੇ ਉਪਰੋਂ ਟੱਪ ਕੇ ਅੰਦਰ ਜਾ ਕੇ ਮਿੰਨਤਾਂ-ਤਰਲੇ ਕਰ ਦਰਵਾਜ਼ੇ ਖੁੱਲ੍ਹਵਾਇਆ ਤਾਂ ਜੋ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਇਹ ਸਾਰੀ ਖਿੱਚੋਤਾਣ ਤਕਰੀਬਨ 40-45 ਮਿੰਟਾਂ ਚੱਲਦੀ ਰਹੀ ਤਾਂ ਜਾ ਕੇ ਘਲੋੜੀ ਗੇਟ ਸ਼ਮਸ਼ਾਨ ਘਾਟ ਦਾ ਮੇਨ ਦਰਵਾਜ਼ਾ ਖੋਲ੍ਹਿਆ ਗਿਆ ਤੇ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਦਰਅਸਲ, ਸਮਸ਼ਾਨ ਘਾਟ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ 5 ਵਜੇ ਤੋਂ ਬਾਅਦ ਸਮਸ਼ਾਨ ਘਾਟ ਵਿੱਚ ਜਾਣ ਉੱਤੇ ਮਨਾਹੀ ਹੈ। ਦੂਸਰੇ ਪਾਸੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ 4.50 ਵਜੇ ਮ੍ਰਿਤਕ ਦੀ ਦੇਹ ਨੂੰ ਲੈ ਕੇ ਪਹੁੰਚ ਗਏ ਸੀ।
ਇਹ ਵੀ ਪੜ੍ਹੋ : ਮੋਦੀ ਦੇ ਟਰੰਪ ਤੋਂ ਵੱਧ ਫੇਸਬੁੱਕ ਪ੍ਰਸ਼ੰਸਕ, ਪੀਐਮ ਨੂੰ ਪਈ ਬਿਪਤਾ
ਪ੍ਰੰਤੂ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਕਿਸੇ ਮ੍ਰਿਤਕ ਵਿਅਕਤੀ ਦੀ ਦੇਹ ਨੂੰ ਸਮਸ਼ਾਨ ਘਾਟ ਵਿੱਚ ਜਾਣ ਤੋਂ ਰੋਕਿਆ ਗਿਆ ਹੋਵੇ। ਇਸ ਬਾਬਤ ਜਦੋਂ ਸਮਸ਼ਾਨ ਘਾਟ ਕਮੇਟੀ ਦੇ ਚੇਅਰਮੈਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਨੇ ਪਹਿਲਾਂ ਤਾਂ ਫੋਨ ਹੀ ਨਹੀਂ ਚੁੱਕਿਆ।
ਇਸ ਕਮੇਟੀ ਦੇ ਕਿਸੇ ਹੋਰ ਮੈਂਬਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ 5.00 ਵਜੇ ਤੱਕ ਸਮਸ਼ਾਨ ਘਾਟ ਵਿੱਚ ਕਿਸੇ ਵੀ ਅੰਤਿਮ ਦੇਹ ਦਾ ਸੰਸਕਾਰ ਕਰਨ ਦੀ ਇਜਾਜ਼ਤ ਦਿੰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਦੂਸਰੇ ਪਾਸੇ ਹਿੰਦੂ ਮਾਨਤਾ ਦੇ ਹਿਸਾਬ ਨਾਲ ਜਦੋਂ ਤੱਕ ਸੂਰਜ ਅਸਤ ਨਹੀਂ ਹੁੰਦਾ ਉਦੋਂ ਤੱਕ ਅੰਤਿਮ ਸੰਸਕਾਰ ਕੀਤੇ ਜਾ ਸਕਦੇ ਹਨ।