ਪਟਿਆਲਾ: ਕੋਰੋਨਾ ਦੇ ਚੱਲਦਿਆਂ ਸਰਕਾਰ ਵੱਲੋਂ 31 ਮਾਰਚ ਤੱਕ ਸੂਬੇ ਵਿਚਲੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਸਾਹਿਬ ਦੇ ਆਪਣੇ ਸ਼ਹਿਰ ਪਟਿਆਲਾ 'ਚ ਹੀ ਸਕੂਲ ਪ੍ਰਸ਼ਾਸਨ 'ਤੇ ਇਸ ਦਾ ਅਸਰ ਘੱਟ ਦੇਖਣ ਨੂੰ ਮਿਲਿਆ, ਕਿਉਂਕਿ ਸਰਕਾਰੀ ਹੁਕਮਾਂ ਤੋਂ ਬਾਅਦ ਵੀ ਪਟਿਆਲਾ ਦੇ ਅਨਾਰਦਾਨਾ ਚੌਂਕ ਸਥਿਤ 32 ਨੰਬਰ ਸਕੂਲ ਖੁੱਲ੍ਹਿਆ ਦਿਖਾਈ ਦਿੱਤਾ। ਜਿਸ 'ਚ ਕਾਫ਼ੀ ਵੱਡੀ ਗਿਣਤੀ 'ਚ ਵਿਦਿਆਰਥੀ ਸਕੂਲ ਪਹੁੰਚੇ ਅਤੇ ਅਧਿਆਪਕ ਉਨ੍ਹਾਂ ਨੂੰ ਪੜ੍ਹਾਉਂਦੇ ਵੀ ਮਿਲੇ।
ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦਾ ਮੁੱਖ ਮੰਤਰੀ ਦੇ ਸ਼ਹਿਰ ਦਾ ਇਹ ਸਕੂਲ ਕਿਤੇ ਨਾ ਕਿਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ, ਕਿਉਂਕਿ ਕੁਝ ਮੁਨਾਫ਼ੇ ਲਈ ਉਨ੍ਹਾਂ ਵਲੋਂ ਜਿਥੇ ਪ੍ਰਸ਼ਾਸਨਿਕ ਹੁਕਮਾਂ ਦੀ ਉਲੰਘਣਾ ਕੀਤੀ ਉਥੇ ਹੀ ਬੱਚਿਆਂ ਦੀ ਜਾਨ ਨੂੰ ਵੀ ਖ਼ਤਰੇ 'ਚ ਪਾਇਆ ਗਿਆ।
ਇਸ ਸਬੰਧੀ ਜਦੋਂ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਬੱਚਿਆਂ ਨੂੰ ਮੈਸੇਜ਼ ਭੇਜਿਆ ਜਾ ਚੁੱਕਾ ਹੈ ਪਰ ਫ਼ਰਿ ਵੀ ਬੱਚੇ ਸਕੂਲ ਆ ਰਹੇ ਹਨ। ਜਦੋਂ ਅਧਿਆਪਕਾਂ ਦੇ ਸਕੂਲ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਪਣਾ ਸਮਾਨ ਲੈਣ ਲਈ ਅਧਿਆਪਕ ਸਕੂਲ ਆਏ ਹਨ।
ਉੱਧਰ ਇਸ ਸਬੰਧੀ ਜਦੋਂ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਸਕੂਲ ਬੰਦ ਹੋਣ ਦਾ ਕੋਈ ਵੀ ਮੈਸੇਜ਼ ਨਹੀਂ ਆਇਆ, ਜਿਸ ਕਾਰਨ ਉਹ ਪੜ੍ਹਾਈ ਲਈ ਸਕੂਲ ਆਏ ਸੀ।
ਇਹ ਵੀ ਪੜ੍ਹੋ:ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹੋਏ ਕੋਰੋਨਾ ਪੌਜ਼ੀਟਿਵ