ਪਟਿਆਲਾ: ਸਾਡਾ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਹੈ। ਦੀਵਾਲੀ ਭਾਵ ਕਿ ਦੀਵਿਆਂ ਦਾ ਤਿਉਹਾਰ ਆਉਂਦਿਆਂ ਹੀ ਘੁਮਿਆਰ ਦੀਵੇ ਬਣਾਉਣ ਲੱਗ ਜਾਂਦੇ ਹਨ। ਦੀਵੇ ਬਣਾ ਕੇ ਪੂਰੇ ਸਾਲ ਵਿੱਚ ਦੀਵਾਲੀ ਵਾਲੇ ਦਿਨ ਉਹ ਇਸ ਉਮੀਦ ਨਾਲ ਦੀਵੇ ਵੇਚਦੇ ਹਨ ਕਿ ਉਨ੍ਹਾਂ ਦੀ ਵਿਕਰੀ ਵਧੀਆ ਹੋਵੇਗੀ ਅਤੇ ਉਨ੍ਹਾਂ ਦਾ ਗੁਜ਼ਾਰਾ ਸਹੀ ਢੰਗ ਨਾਲ ਹੋ ਸਕੇ। ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਦੀਵਿਆਂ ਦੀ ਚਾਹਤ ਲੋਕਾਂ ਵਿੱਚ ਘੱਟ ਹੀ ਹੈ, ਉਹ ਜ਼ਿਆਦਾਤਰ ਚੀਨ ਤੋਂ ਆਈਆਂ ਹੋਈਆਂ ਲੜੀਆਂ ਦੀ ਹੀ ਵਰਤੋਂ ਕਰਦੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋ ਦੀਵੇ ਬਣਾਉਣ ਦਾ ਕੰਮ ਕਰ ਰਹੇ ਹਨ, ਉੱਦੋਂ ਤੋਂ ਤੇ ਹੁਣ ਦੇ ਸਮੇਂ ਵਿੱਚ ਬਹੁਤ ਫ਼ਰਕ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਹੱਥ ਵਾਲੇ ਚੱਕ ਨਾਲ ਦੀਵੇ ਬਣਾਏ ਜਾਂਦੇ ਸਨ, ਪਰ ਹੁਣ ਭਾਵੇਂ ਚੱਕਾਂ ਹੇਠਾਂ ਬਿਜਲੀ ਵਾਲੀਆਂ ਮੋਟਰਾਂ ਲੱਗ ਗਈਆਂ ਹਨ, ਜਿਸ ਨਾਲ ਖ਼ਰਚਾ ਹੋਰ ਵੱਧ ਗਿਆ ਹੈ। ਦੀਵੇ ਬਣਾਉਣ ਦਾ ਕੱਚਾ ਮਾਲ ਅਤੇ ਰੰਗ-ਰੋਗਨ ਵੀ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਦੀਵੇ ਵੇਚ ਕੇ ਲਾਭ ਘੱਟ ਹੀ ਹੁੰਦਾ ਹੈ।
ਕਾਰੀਗਰ ਨੇ ਦੱਸਿਆ ਕਿ ਕਿਉਂਕਿ ਇੱਕ ਛੋਟੇ ਦੀਵੇ ਦੀ ਕੀਮਤ 1 ਰੁਪਏ ਹੈ ਅਤੇ ਵੱਡੇ ਦੀ ਕੀਮਤ 5 ਰੁਪਏ ਹੈ, ਜਦ ਕਿ ਉਨ੍ਹਾਂ ਮੰਗ ਕੀਤੀ ਕਿ 1 ਛੋਟੇ ਦੀਵੇ ਦੀ ਕੀਮਤ 5 ਰੁਪਏ ਅਤੇ ਵੱਡੇ ਦੀਵੇ ਦੀ ਕੀਮਤ 10 ਰੁਪਏ ਹੋਣੀ ਚਾਹੀਦੀ ਹੈ।
ਸਭ ਦਰਸ਼ਕਾਂ ਨੂੰ ਈਟੀਵੀ ਭਾਰਤ ਦੀ ਵੀ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਵਿਦੇਸ਼ੀ ਸਮਾਨ ਨਾ ਵਰਤ ਕੇ ਆਪਣੇ ਦੇਸ਼ ਦੀ ਮਿੱਟੀ ਨਾਲ ਬਣਨ ਵਾਲੇ ਦੀਵੀਆਂ ਨੂੰ ਖ਼ਰੀਦੀਏ ਅਤੇ ਬਿਜਲੀ ਖ਼ਰਚੇ ਨੂੰ ਘੱਟ ਕਰੀਏ ਅਤੇ ਇੰਨ੍ਹਾਂ ਘੁਮਿਆਰਾਂ ਵਾਸਤੇ ਵੀ ਆਪਾਂ ਯੋਗਦਾਨ ਪਾਈਏ ਅਤੇ ਦੇਸ਼ ਦੀ ਕਲਾ ਨੂੰ ਜਿਉਂਦਾ ਰੱਖੀਏ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ ਵਿੱਚ ਸ਼ਰੇਆਮ ਨਸ਼ਾ, ਈਟੀਵੀ ਭਾਰਤ ਨੇ ਕੀਤਾ ਸਟਿੰਗ