ਪਟਿਆਲਾ: ਜ਼ਿਲ੍ਹੇ 'ਚ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ 3 ਮਹੀਨਿਆਂ ਦੀ ਤਨਖਾਹ ਨਾ ਮਿਲਣ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਕੰਟਰੈਕਟਰ ਤੇ ਯੂਜਰ ਕਰਮਚਾਰੀਆਂ ਨੇ ਕੀਤਾ।
ਦੱਸ ਦੇਈਏ ਕਿ ਇਹ ਮੁਜ਼ਹਰਾ ਕੰਟਰੈਕਟ ਤੇ ਯੂਜਰ ਨੇ ਚਾਰਜਿਜ਼ ਕਰਮਚਾਰੀਆਂ ਨੇ ਪਹਿਲਾਂ ਮੈਡੀਕਲ ਸੁਪਰਡੰਟ ਦਫ਼ਤਰ ਦੇ ਅੱਗੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਚੋਥਾ ਦਰਜਾ ਮੁਲਾਜਮ ਰਾਮ ਕਿਸ਼ਨ ਨੇ ਕੀਤੀ।
ਇਸ ਮੌਕੇ ਰਾਮ ਕ੍ਰਿਸ਼ਨ ਨੇ ਕਿਹਾ ਕਿ ਚੋਥਾ ਦਰਜੇ ਵਾਲੇ ਕਰਮਚਾਰੀ ਲੰਬੇ ਸਮੇਂ ਤੋਂ ਕੰਟਰੈਕਟ, ਆਊਟ ਸੋਰਸ 'ਤੇ ਮੁਲਾਜ਼ਮਾਂ ਦੀ ਭਰਤੀ ਹੋਣ ਤੇ ਪ੍ਰਾਇਵੇਟੇਸ਼ਨ ਕੀਤਾ ਜਾ ਰਿਹਾ ਹੈ ਜਿਸ ਦਾ ਇਸ ਪ੍ਰਦਰਸ਼ਨ ਰਾਹੀਂ ਵਿਰੋਧ ਕੀਤਾ ਗਿਆ।
ਇਹ ਵੀ ਪੜ੍ਹੋ:ਰਾਹ ਜਾਂਦੀ ਕਾਰ ਦੇ ਇੰਜਨ 'ਚ ਲੱਗੀ ਅੱਗ, ਬਜੁਰਗ ਜੋੜਾ ਵਾਲ ਵਾਲ ਬਚਿਆ
ਇਸ ਪ੍ਰਦਰਸ਼ਨ 'ਚ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ ਜਾ ਰਹੀ ਅਤੇ ਮੈਡੀਕਲ ਖੋਜ ਤੇ ਸਿੱਖਿਆ ਵਿਭਾਗ ਦੇ ਮੈਡੀਕਲ ਕਾਲਜ, ਹਸਪਤਾਲ ਵਿੱਚ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਸੈਂਕੜੇ ਸੀਟਾਂ 'ਤੇ ਰੈਗੂਲਰ ਭਰਤੀ ਕਰਨ ਤੇ ਕੰਟਰੈਕਟ ਕਰਮੀ ਨੂੰ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਡਾ. ਕੇ.ਕੇ. ਤਲਵਾੜ ਵੱਲੋਂ ਸਰਕਾਰੀ ਹਸਪਤਾਲ ਤੇ ਕਾਲਜਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਰਾਜ ਸਰਕਾਰ ਨੂੰ ਸੁਝਾਵ ਦਿੱਤੇ ਜਾ ਰਹੇ ਹਨ ਜਿਸ ਦਾ ਸਮੁੱਚਾ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਕੰਟਰੈਕਟ 'ਤੇ ਰਖੇ ਹੋਏ ਮੁਲਾਜ਼ਮਾਂ ਨੂੰ 3 ਮਹੀਨਿਆਂ ਦੀ ਤਨਖਾਹਾਂ ਨਹੀਂ ਮਿਲੀ ਜਿਸ ਦਾ ਇਨ੍ਹਾਂ ਮੁਲਾਜ਼ਮਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸਮੇਂ ਸਿਰ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਿਆ ਤਾਂ ਇਸ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦੇਣਗੇ