ਪਟਿਆਲਾ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਦੇਸ਼ ਦੇ ਖਿਡਾਰੀਆਂ ਵੱਲੋਂ ਭਾਰਤ ਦੀ ਝੋਲੀ ਕਈ ਤਗਮੇ ਪਾਏ ਗਏ ਹਨ ਇੰਨ੍ਹਾਂ ਖਿਡਾਰੀਆਂ ਵਿੱਚ ਕਈ ਖਿਡਾਰੀ ਪੰਜਾਬ ਤੋਂ ਵੀ ਹਨ ਜਿੰਨ੍ਹਾਂ ਨੇ ਆਪਣੇ ਪਰਿਵਾਰ, ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਮਾਣ ਪੂਰੀਆ ਦੁਨੀਆ ਵਿੱਚ ਵਧਾਇਆ ਹੈ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਭਾਰਤ ਦੇਸ਼ ਨੂੰ ਮੈਡਲ ਦਿਵਾਉਣ ਵਾਲੀ ਖਿਡਾਰਨ ਹਰਜਿੰਦਰ ਕੌਰ ਕਾਂਸੀ ਤਗਮਾ ਜੇਤੂ ਪਹੁੰਚੀ ਜਿੱਥੇ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਅੱਜ ਦੇ ਸਮੇਂ ਕੁੜੀਆਂ ਅੱਗੇ ਹਨ।
ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਹਰਜਿੰਦਰ ਕੌਰ ਦੇ ਮਾਤਾ ਪਿਤਾ ਦਾ ਸ਼ੁੱਕਰੀਆ ਅਦਾ ਕਰਦੇ ਹਾਂ ਜਿੰਨ੍ਹਾਂ ਨੇ ਆਪਣੀ ਧੀ ਨੂੰ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਉਸ ਦਾ ਕਾਫੀ ਸਾਥ ਦਿੰਦੇ ਰਹੇ ਜਿਸ ਕਰ ਕੇ ਹਰਜਿੰਦਰ ਕੌਰ ਨੇ ਪੂਰੇ ਭਾਰਤ ਦੇਸ਼ ਦੇ ਵਿਚ ਨਾਮ ਬਣਾਇਆ ਅਤੇ ਭਾਰਤ ਦੇਸ਼ ਨੂੰ ਮੈਡਲ ਜਿੱਤ ਕੇ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਜਿਹੜਾ ਵਾਅਦਾ ਖਿਡਾਰੀਆਂ ਨਾਲ ਕੀਤਾ ਗਿਆ ਹੈ ਉਹ ਜਲਦ ਪੂਰਾ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਪਿਛਲੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ਤੇ ਲਿਆ ਹੈ।
ਓਥੇ ਹੀ ਮੈਡਲ ਜਿੱਤਣ ਵਾਲੀ ਖਿਡਾਰਨ ਹਰਜਿੰਦਰ ਕੌਰ ਨੇ ਕਿਹਾ ਕਿ ਉਸਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿੱਥੇ ਉਸਨੇ ਪੜ੍ਹਾਈ ਕੀਤੀ ਸੀ ਅਤੇ ਜਿਸਨੂੰ ਕੋਈ ਪਹਿਲਾਂ ਜਾਣਦਾ ਵੀ ਨਹੀਂ ਸੀ ਅੱਜ ਓਥੇ ਉਸਨੂੰ ਸਨਮਾਨਿਤ ਕੀਤਾ ਗਿਆ ਹੈ ਜੋ ਉਸਦੇ ਲਈ ਬੜੀ ਮਾਣ ਵਾਲੀ ਗੱਲ ਹੈ। ਇਸਦੇ ਨਾਲ ਹੀ ਉਸਨੇ ਕਿਹਾ ਕਿ ਉਹ ਓਲੰਪਿਕ ਦੀ ਤਿਆਰੀ ਕਰ ਰਹੀ ਹਾਂ ਅਤੇ ਜ਼ਿਆਦਾ ਮਿਹਨਤ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗੀ
ਦੂਜੇ ਪਾਸੇ ਹਰਜਿੰਦਰ ਕੌਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਨਹੀਂ ਸੀ ਸੋਚਿਆ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਉਨ੍ਹਾਂ ਨੂੰ ਇੰਨ੍ਹਾ ਮਾਣ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਵੀ ਅੱਜ ਸਨਮਾਣ ਮਿਲਿਆ ਹੈ ਉਹ ਸਭ ਧੀ ਦੀ ਬਦੌਲਤ ਹੈ। ਇਸ ਮੌਕੇ ਹਰਜਿੰਦਰ ਕੌਰ ਦੇ ਕੋਚ ਵੱਲੋਂ ਕਿਹਾ ਗਿਆ ਕਿ ਅਸੀਂ ਉਲੰਪਿਕ ਦੀ ਤਿਆਰੀ ਕਰ ਰਹੇ ਹਾਂ ਸਾਰੇ ਖਿਡਾਰੀ ਖੂਬ ਮਿਹਨਤ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਿਹਨਤ ਨਾਲ ਖਿਲਾਰੀ ਭਾਰਤ ਦੇਸ਼ ਨੂੰ ਗੋਡਲ ਜਿੱਤ ਕੇ ਲਿਆ ਕੇ ਦੇਣਗੇ।
ਇਹ ਵੀ ਪੜ੍ਹੋ: CWG 2022 Medal Tally: 55 ਤਗ਼ਮਿਆਂ ਨਾਲ ਭਾਰਤ 5ਵੇਂ ਨੰਬਰ ਉੱਤੇ ਪਹੁੰਚਿਆ