ਪਟਿਆਲਾ : ਹੈਦਰਾਬਾਦ ਬਲਾਤਕਰ ਮਾਮਲੇ ਤੋਂ ਬਾਦ ਹਾਲੇ ਪਰਸੋਂ ਚੰਡੀਗੜ੍ਹ ਵਿਚ ਇਕ ਮਹਿਲਾ ਪੱਤਰਕਾਰ ਨਾਲ ਜ਼ੋਰ ਜ਼ਬਰਦਸਤੀ ਦੀ ਕੋਸ਼ਿਸ ਤੇ ਹੁਣ ਪੰਜਾਬ ਦੀ ਇਸ ਮਾਣ ਮੱਤੀ ਚਿਤਕਾਰਾ ਯੂਨੀਵਰਸਿਟੀ ਵਿੱਚ ਹਾਲਾਤ ਬੇਕਾਬੂ ਹੁੰਦੇ ਦਿਖ ਰਹੇ ਸਨ।
ਰਾਜਪੁਰਾ ਬਨੂੜ ਮਾਰਗ ਤੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਹੰਗਾਮਾ ਕਰ ਰੱਖਿਆ ਹੈ। ਵਿਦਿਆਰਥੀ ਦੋਸ਼ ਲੈ ਰਹੇ ਹਨ ਕਿ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਦਾ ਬਲਾਤਕਰ ਕਰਨ ਤੋਂ ਬਾਦ ਉਸ ਦਾ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਮੁੰਡੇ ਨੇ ਫੋਨ ਕਰ ਕੇ ਇਸ ਜਾਣਕਾਰੀ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਲੜਕੀ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਨਾਲ ਹੀ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਵੀ ਸ਼ੁਰੂ ਕੀਤੀ।
ਦੂਸਰੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਲ ਫੇਕ ਹੈ ਜਿੱਥੇ ਯੂਨੀਵਰਸਿਟੀ ਦੇ ਕਿਸੇ ਲੜਕੇ ਦੀ ਸ਼ਰਾਰਤ ਲੱਗਦੀ ਹੈ। ਪੁਲਿਸ ਦਾ ਵੀ ਇਹੀ ਮੰਨਣਾ ਹੈ ਕਿ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਬਾਕੀ ਪੁਲਿਸ ਕੈਮਰੇ ਅੱਗੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਉੱਥੇ ਵਿਦਿਆਰਥੀਆਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਦੇ ਅੰਦਰ ਕੁਝ ਨਹੀਂ ਹੋਇਆ ਤਾਂ ਫਿਰ ਰਾਤ ਨੂੰ ਐਂਬੂਲੈਂਸ ਤੇ ਪੁਲਿਸ ਕਿਉਂ ਆਈ ਸੀ।
ਵਿਦਿਆਰਥੀਆਂ ਦਾ ਆਖਣਾ ਕਿ ਕੁੜੀਆਂ ਦੇ ਹੋਸਟਲ ਵਿੱਚ ਰਾਤ ਦੇ ਸਮੇਂ ਲੇਡੀ ਪੁਲਿਸ ਕੀ ਕਰਨ ਆਈ ਸੀ? ਬਾਕੀ ਚਿਤਕਾਰਾ ਯੂਨੀਵਰਸਿਟੀ ਮੈਨੇਜਮੈਂਟ ਨੇ ਇੱਕ ਪੱਤਰ ਜਾਰੀ ਕਰ ਕੇ ਇਸ ਸਬੰਧੀ ਸਫ਼ਾਈ ਦਿੱਤੀ ਹੈ।