ETV Bharat / state

ਪਹਿਲੀ ਜਮਾਤ ਦੇ ਬੱਚੇ ਦੀ ਪੰਤਗ ਉਡਾਉਂਦੇ ਸਮੇਂ ਹੋਈ ਮੌਤ

ਪਿੰਡ ਈਸਰਹੇੜੀ 'ਚ ਪਤੰਗ ਉਡਾਉਂਦਿਆਂ 8 ਸਾਲਾ ਬੱਚੇ ਦੀ ਕੋਠੇ ਦੇ ਛੱਜੇ ਤੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

child dies after falling while flying kite in devigarh

author img

By

Published : Feb 27, 2022, 2:19 PM IST

ਦੇਵੀਗੜ੍ਹ: ਪਿੰਡ ਈਸਰਹੇੜੀ 'ਚ ਪਤੰਗ ਉਡਾਉਂਦਿਆਂ 8 ਸਾਲਾ ਬੱਚੇ ਦੀ ਕੋਠੇ ਦੇ ਛੱਜੇ ਤੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਈਸਰਹੇੜੀ ਦਾ ਗੁਰਮੀਤ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਹ ਜਦੋਂ ਕੰਮ 'ਤੇ ਗਿਆ ਤਾਂ ਪਿੱਛੋਂ ਉਸ ਦਾ 8 ਸਾਲਾ ਪੁੱਤਰ ਜਸ਼ਨਦੀਪ ਸਿੰਘ ਆਪਣੇ ਦਾਦੇ ਦੇ ਕੋਠੇ 'ਤੇ ਪਤੰਗ ਉਡਾਉਣ ਲੱਗ ਪਿਆ।

ਇਸੇ ਦੌਰਾਨ ਉਹ ਜਦੋਂ ਕੋਠੇ ਦੇ ਛੱਜੇ ਨਾਲ ਖੜ੍ਹਾ ਹੋਇਆ ਤਾਂ ਅਚਾਨਕ ਹੀ ਛੱਜਾ ਹੇਠਾਂ ਡਿੱਗ ਗਿਆ, ਜਿਸ ਨਾਲ ਬੱਚਾ ਵੀ ਹੇਠਾਂ ਡਿੱਗ ਪਿਆ। ਮੌਕੇ ਉਤੇ ਪਰਿਵਾਰ ਵਾਲਿਆਂ ਨੇ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਪਰ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਯੂਕਰੇਨ ਗਏ ਪੁੱਤਰ ਦੀ ਭਾਰਤ ਵਾਪਸੀ ਲਈ ਮਾਪਿਆਂ ਦੀ ਅਪੀਲ

ਜਸ਼ਨਦੀਪ ਸਿੰਘ ਪਹਿਲੀ ਜਮਾਤ 'ਚ ਪੜ੍ਹਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦੌਰਾਨ ਥਾਣਾ ਜੁਲਕਾਂ ਪੁਲਿਸ ਦੇ ਏ. ਐੱਸ. ਆਈ. ਨਰਾਤਾ ਰਾਮ ਨੇ ਮਾਮਲੇ ਦੀ ਪੜਤਾਲ ਅਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.