ਪਟਿਆਲਾ: ਮੁੱਖ ਮੰਤਰੀ ਭਗਵੰਤ ਵਲੋਂ ਪਟਿਆਲਾ ਸਥਿਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ। ਅਚਨਚੇਤ ਦੌਰੇ ਦੌਰਾਨ ਮੁੱਖ ਮੰਤਰੀ ਨੇ ਹਸਪਤਾਲ ਵਿਚ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਲੋਕਾਂ ਦੀਆਂ ਤਕਲੀਫ਼ਾਂ ਸੁਣਨ ਦੇ ਨਾਲ ਮੁੱਖ ਮੰਤਰੀ ਨੇ ਮੌਕੇ ‘ਤੇ ਮੌਜੂਦ ਡਾਕਟਰਾਂ ਤੋਂ ਵੀ ਸੁਵਿਧਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
-
Live raid from Rajindra Hospital Patiala https://t.co/hXYYWuzGA2
— Bhagwant Mann (@BhagwantMann) October 19, 2022 " class="align-text-top noRightClick twitterSection" data="
">Live raid from Rajindra Hospital Patiala https://t.co/hXYYWuzGA2
— Bhagwant Mann (@BhagwantMann) October 19, 2022Live raid from Rajindra Hospital Patiala https://t.co/hXYYWuzGA2
— Bhagwant Mann (@BhagwantMann) October 19, 2022
ਇਸੇ ਦੌਰਾਨ ਹਸਪਤਾਲ ਵਿੱਚ ਮੌਜੂਦ ਇਕ ਮਰੀਜ਼ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਹ ਸਾਢੇ ਤਿੰਨ ਵਜੇ ਆਏ ਹਨ ਪਰ ਡਾਕਟਰਾਂ ਵਲੋਂ ਹਾਲੇ ਤਕ ਕੋਈ ਰਾਹ ਨਹੀਂ ਦਿਖਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਮੌਕੇ ‘ਤੇ ਮੌਜੂਦ ਡਾਕਟਰਾਂ ਨੂੰ ਤੁਰੰਤ ਇਲਾਜ ਸ਼ੁਰੂ ਕਰਨ ਦੀ ਹਦਾਇਤ ਕੀਤੀ ਤੇ ਨਾਲ ਹੀ ਮਰੀਜ਼ਾਂ ਨੂੰ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਸਪਤਾਲ ਲਈ ਲੋੜੀਂਦੀ ਸਮੱਗਰੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਮਰੀਜ਼ਾਂ ਨਾਲ ਗੱਲਬਾਤ ਤੋਂ ਬਾਅਦ ਮੁੱਖ ਮੰਤਰੀ ਨੇ ਨਰਸਿੰਗ ਸਟਾਫ ਤੇ ਡਾਕਟਰਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਮਾਲਵੇ ਦਾ ਵੱਡਾ ਹਸਪਤਾਲ ਹੈ, ਕੈਂਸਰ ਤੋਂ ਲੈ ਕੇ ਸੜਕੀ ਹਾਦਸੇ ਸ਼ਿਕਾਰ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਮਰੀਜ਼ਾਂ ਨੇ ਕਈ ਸਮੱਸਿਆਵਾਂ ਵੀ ਦੱਸੀਆਂ ਹਨ। ਅੱਜ ਦੇ ਹਸਪਤਾਲ ਦੀਆਂ ਕਮੀਆਂ ਕੱਢਣ ਨਹੀਂ, ਪੁੱਛਣ ਆਏ ਹਾਂ ਤੇ ਦੂਰ ਕਰਾਂਗੇ। ਇਸ ਹਸਪਤਾਲ ਵਿਚ ਹੀ ਮੇਰਾ ਆਪ੍ਰੇਸ਼ਨ ਹੋਇਆ ਸੀ ਜਦੋਂ ਮੈਂ ਸੱਤ ਸਾਲ ਦਾ ਸੀ, ਇਸ ਕਰਕੇ ਇਸ ਹਸਪਤਾਲ ਨਾਲ ਨਿੱਜੀ ਲਗਾਅ ਹੈ। ਇਲਾਜ ਸਬੰਧੀ ਹਸਪਤਾਲ ਵਿਚ ਜਿੰਨੀਆਂ ਵੀ ਦਿੱਕਤਾਂ ਮਰੀਜ਼ਾਂ ਨੂੰ ਆਉਂਦੀਆਂ ਹਨ ਉਨਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਤੇ ਬਠਿੰਡਾ ਵਿਚ ਵੀ ਸਿਹਤ ਸੁਵਿਧਾਵਾਂ ਵਿਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ: CM ਮਾਨ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਨਵੇਂ ਪ੍ਰੋਜੇਕਟ ਦਾ ਉਦਘਾਟਨ