ETV Bharat / state

ਨਹਿਰ 'ਚ ਡਿੱਗੀ ਕਾਰ, ਪੂਰੇ ਦੇ ਪੂਰੇ ਪਰਿਵਾਰ ਦੀ ਮੌਤ

ਪਟਿਆਲਾ ਤੋਂ ਦਿੱਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੂਰੇ ਪਰਿਵਾਰ ਨੇ ਨਹਿਰ 'ਚ ਡੁੱਬ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਛਾਣ ਪਰਮਵੀਰ ਸਿੰਘ, ਪਤਨੀ ਸ਼ੀਖਾ, 2 ਬੱਚੇ ਸੁਸ਼ਾਂਤ ਅਤੇ ਆਲੀਜ਼ਾ ਵਜੋਂ ਹੋਈ ਹੈ।

ਨਹਿਰ 'ਚ ਡਿੱਗੀ ਕਾਰ
author img

By

Published : Apr 6, 2019, 7:30 PM IST

ਪਟਿਆਲਾ: ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ।

ਵੀਡੀਓ: ਨਹਿਰ 'ਚ ਡਿੱਗੀ ਕਾਰ।

ਦਰਅਸਲ, ਪਟਿਆਲਾ ਦੀ ਆਦਰਸ਼ ਕਾਲੋਨੀ 'ਚ ਰਹਿਣ ਵਾਲੇ ਪਰਿਵਾਰ ਦਾ ਮਾਲਕ ਪਰਮਵੀਰ ਸਿੰਘ ਨੇ ਆਪਣੀ ਪਤਨੀ ਤੇ ਦੋਹਾਂ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ। ਇਸ ਤੋਂ ਬਾਅਦ ਉਸ ਨੇ ਪੂਰੇ ਪਰਿਵਾਰ ਨੂੰ ਲੈ ਕੇ ਲਗਭਗ ਦੁਪਹਿਰ 11 ਵਜੇ ਸਿੱਧਾ ਨਹਿਰ ਵਿੱਚ ਆ ਕੇ ਗੱਡੀ ਸਣੇ ਛਾਲ ਮਾਰ ਦਿੱਤੀ।

ਹਾਲਾਂਕਿ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਪਹੁੰਚ ਕੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਖਿੜਕੀਆਂ ਬੰਦ ਹੋਣ ਕਾਰਨ ਉਹ ਪਰਿਵਾਰ ਨੂੰ ਬਚਾ ਨਹੀਂ ਸਕੇ। ਦੱਸ ਦਈਏ, ਪਰਮਵੀਰ ਪਟਿਆਲਾ ਵਿਖੇ ਆਈਲੈਟਸ ਦਾ ਕੋਚਿੰਗ ਸੈਂਟਰ ਚਲਾਉਂਦਾ ਸੀ ਤੇ ਕਰਜ਼ੇ ਕਰਕੇ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ।

ਪੁਲਿਸ ਨੇ ਮੌਕੇ 'ਤੇ ਪੁੱਜ ਕੇ ਨਹਿਰ 'ਚੋਂ ਲਾਸ਼ਾਂ ਨੂੰ ਕਢਵਾ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਪਟਿਆਲਾ ਦੇ ਨਾਭਾ ਰੋਡ ਤੇ ਸਥਿਤ ਭਾਖੜਾ ਨਹਿਰ ਚ ਇਕ ਪਰਿਵਾਰ ਵੱਲੋਂ ਗੱਡੀ ਸੁੱਟ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ

Body:ਜਾਣਕਾਰੀ ਲਈ ਮ੍ਰਿਤਕਾ ਦੀ ਪਛਾਣ ਘਰ ਦਾ ਮੁਖੀ ਪਰਮਵੀਰ ਸਿੰਘ ਪਤਨੀ ਸੀਖਾਂ 2 ਬੱਚੇ ਸੁਸ਼ਾਂਤ ਅਤੇ ਆਲੀਜ਼ਾ ਵਾਸੀ ਆਦਰਸ਼ ਕਲੋਨੀ ਭਾਦਸੋਂ ਰੋਡ ਪਟਿਆਲਾ ਵੱਜੋਂ ਹੋਈ ਹੈ। ਸੁਸ਼ਾਂਤ ਨਰਸਰੀ ਸ਼੍ਰੇਣੀ ਅਤੇ ਆਲੀਜ਼ਾ ਦੂਸਰੀ ਸ਼੍ਰੇਣੀ ਚ ਡੀ ਏ ਵੀ ਸਕੂਲ ਵਿੱਚ ਪੜ੍ਹਦੇ ਸਨ ਤੁਹਾਨੂੰ ਦੱਸ ਦੇਈਏ ਘਰ ਦਾ ਮੁਖੀ ਪਰਮਵੀਰ ਸਿੰਘ ਅਤੇ ਉਸ ਦੀ ਪਤਨੀ ਦੋਨਾਂ ਬੱਚਿਆਂ ਨੂੰ ਅੱਜ ਸਕੂਲ ਤੋਂ ਲੈ ਕੇ ਆਉਣ ਤੋਂ ਬਾਅਦ ਤਕਰੀਬਨ 11 ਵਜੇ ਸਿੱਧਾ ਨਹਿਰ ਵਿੱਚ ਆ ਕੇ ਗੱਡੀ ਸਣੇ ਛਾਲ ਮਾਰ ਦਿੱਤੀ।ਹਾਲਾਂਕਿ ਕਿ ਮੌਕੇ ਤੇ ਮਜੂਦ 2 ਗੋਤਾਖੋਰਾਂ ਨੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਦੀਆਂ ਖਿੜਕੀਆਂ ਬੰਦ ਹੋਣ ਕਰਕੇ ਬਚਾ ਨਾ ਸਕੇ ਜਦੋਂ ਤੱਕ ਗੋਤਾਖੋਰਾਂ ਦੀ ਟੀਮ ਪਹੁੰਚੀ ਓਦੋਂ ਤੱਕ ਪੂਰੇ ਪਰਿਵਾਰ ਨੇ ਦਮ ਤੋੜ ਦਿੱਤਾ ਸੀ।ਮੌਕੇ ਉਪਰ ਪੁਲੀਸ ਨੇ ਪਹੁੰਚ ਕਰਕੇ ਲਾਸ਼ਾਂ ਨੂੰ ਕਢਵਾ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ।ਇੱਥੇ ਦਸਣਾ ਬਣਦਾ ਹੈ ਕਿ ਪਰਮਵੀਰ ਪਟਿਆਲਾ ਵਿਖੇ ਆਈਲੈਟਸ ਦਾ ਕੋਚਿੰਗ ਸੈਂਟਰ ਚਲਾਉਂਦਾ ਸੀ ਅਤੇ ਕਰਜੇ ਦੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

Conclusion:ਇਸ ਪੂਰੇ ਮਾਮਲੇ ਉਪਰ ਐੱਸ ਪੀ ਹਰਮਨ ਹੰਸ ਦਾ ਕਹਿਣਾ ਹੈ ਕਿ ਸਾਨੂੰ 4 ਲਾਸ਼ਾਂ ਬਰਾਮਦ ਹੋਇਆ ਹਨ ਜਿਨ੍ਹਾਂ ਨੂੰ ਅਸੀਂ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ ਹਾਲਾਂਕਿ ਕਿ ਖ਼ੁਦਕੁਸ਼ੀ ਦਾ ਕੀ ਕਾਰਨ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ।ਬਾਕੀਆਂ ਮ੍ਰਿਤਕਾ ਦੀ ਪਛਾਣ ਹੋ ਚੁੱਕੀ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.