ਪਟਿਆਲਾ: ਨਾਭਾ ਵਿਖੇ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਕੌਂਸਲਰ ਅਤੇ ਸੀਨੀਅਰ ਅਕਾਲੀ ਆਗੂ ਬਬਲੂ ਖੋਰਾ ਦੇ ਘਰ ਰੁਕੇ। ਇਸ ਮੌਕੇ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਤੇ ਤਾਬੜ ਤੋੜ ਵਾਰ ਕੀਤੇ। ਪੰਜਾਬ ਸੂਬੇ ਦੇ ਉੱਪਰ ਤਿੰਨ ਲੱਖ ਕਰੋੜ ਦੇ ਕਰਜ਼ੇ ਤੇ ਬਿਕਰਮ ਮਜੀਠੀਆ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਉੱਪਰ ਜੋ ਕਰਜ਼ਾ ਚੜ੍ਹਿਆ ਹੈ ਪਹਿਲਾਂ ਇਹ ਕਰਜ਼ਾ ਡੇਢ ਲੱਖ ਕਰੋੜ ਦਾ ਸੀ। ਇਨ੍ਹਾਂ ਨੇ ਜੋ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਇਹ ਉਸ ਤੇ ਖਰੇ ਨਹੀਂ ਉਤਰੇ ਅਤੇ ਕਾਂਗਰਸ ਸਰਕਾਰ ਬਿਲਕੁਲ ਫੇਲ੍ਹ ਹੋ ਚੁੱਕੀ ਹੈ।
ਉਨ੍ਹਾਂ ਨੇ ਇਕ ਵਾਰੀ ਫਿਰ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ 8 ਲੱਖ ਬੱਚਿਆਂ ਦਾ ਭਵਿੱਖ ਮਾਰਿਆ ਹੈ ਅਤੇ ਧਰਮਸੋਤ ਨੇ ਜੋ ਘੁਟਾਲਾ ਕੀਤਾ ਹੈ ਇਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਕਿਉਂਕਿ ਅਸੀਂ ਅੰਦਰੋ ਪਹਿਲਾਂ ਤੋਂ ਹੀ ਮੰਗ ਕਰਦੇ ਸੀ ਕਿ ਇਹ ਘੁਟਾਲਾ ਉਜਾਗਰ ਕੀਤਾ ਜਾਵੇ। ਇਹ ਚਿੱਠੀ ਅਸੀਂ ਕੇਂਦਰ ਸਰਕਾਰ ਨੂੰ ਲਿਖੀ ਅਤੇ ਹੁਣ CBI ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਘੁਟਾਲਾ ਢਾਈ ਸੌ ਕਰੋੜ ਦਾ ਹੈ ਅਤੇ ਬੱਚਿਆਂ ਨੂੰ ਵਜੀਫ਼ੇ, ਡਿਗਰੀ ਨਹੀਂ ਮਿਲੇ।
ਆਪ ਪਾਰਟੀ ਵੱਲੋਂ 300 ਯੂਨਿਟ ਫ੍ਰੀ ਤੇ ਮਜੀਠੀਆ ਨੇ ਆਪ ਪਾਰਟੀ ਤੇ ਵਾਰ ਕਰਦਿਆਂ ਕਿਹਾ ਕਿ ਉਹ ਸਾਢੇ ਚਾਰ ਸਾਲ ਤੋਂ ਲੱਭੇ ਨਹੀਂ ਅਤੇ ਹੁਣ 300 ਯੂਨਿਟ ਫ੍ਰੀ ਬਿਜਲੀ ਦੀ ਗੱਲ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਦਿੱਲੀ ਵਿੱਚ 300 ਯੂਨਿਟ ਤਾਂ ਫਰੀ ਦਿੱਤਾ ਨਹੀਂ ਗਏ ਪੰਜਾਬ ਦੀ ਗੱਲ ਕਰਦੇ ਹਨ।
ਇਹ ਵੀ ਪੜੋ: ਵਿਅਕਤੀ ਨੂੰ ਅਰਧ ਨੰਗਾ ਕਰ ਕੁੱਟਿਆ, ਜਾਣੋ ਕਿਉਂ