ਪਟਿਆਲਾ: ਇੱਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਨੂੰ ਲੈ ਕੇ ਲੋਕਾਂ 'ਚ ਉਮੀਦਾਂ ਬੱਝੀਆਂ ਹੋਈਆਂ ਹਨ। ਇਹੋ ਜਿਹੀ ਉਮੀਦ ਵਪਾਰੀ ਵੀ ਲਾਈ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਵਪਾਰ ਦਾ ਬਹੁਤ ਮੰਦਾ ਹਾਲ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਵਪਾਰੀਆਂ ਲਈ ਬਜਟ 'ਚ ਕੋਈ ਵੱਡੇ ਐਲਾਨ ਕੀਤੇ ਜਾਣ। ਵਪਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਟੈਕਸ ਵਪਾਰੀ ਦਿੰਦੇ ਹਨ। ਇਸ ਲਈ ਦੇਸ਼ ਦਾ ਹਿੱਤ ਵਪਾਰੀਆਂ ਦੇ ਹਿੱਤ ਨਾਲ ਜੁੜਿਆ ਹੋਇਆ ਹੈ।
ਇਸ ਤੋਂ ਇਲਾਵਾ ਕੁੱਝ ਵਪਾਰੀਆਂ ਦਾ ਕਹਿਣਾ ਸੀ ਕਿ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਇਆ ਜਾਵੇ ਤੇ ਟੈਕਸ ਸਲੈਬ 'ਚ ਬਦਲਾਅ ਕੀਤੇ ਜਾਣ ਦੀ ਵੀ ਲੋੜ ਹੈ।