ਪਟਿਆਲਾ: ਪੰਜਾਬ ਵਿੱਚ ਅਪਰਾਧਿਕ ਘਟਨਾਵਾਂ (Criminal incidents in Punjab) ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਪਾਸੇ ਜਿੱਥੇ ਸੂਬੇ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਡਰ ਦਾ ਮਹੌਲ ਬਣਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਕਤਲ ਦੀਆਂ ਵਾਰਦਾਤਾਂ (Murder incidents) ਵੀ ਲਗਾਤਾਰ ਵੱਧ ਰਹੀਆਂ ਹਨ। ਅਜਿਹੀਆਂ ਹੀ ਤਾਜ਼ਾ ਤਸਵੀਰਾਂ ਪਟਿਆਲਾ ਦੇ ਬਹਾਦਰਗੜ੍ਹ (Bahadurgarh of Patiala) ਤੋਂ ਸਾਹਮਣੇ ਆਈਆ ਹਨ। ਜਿੱਥੇ ਇੱਕ ਭਰਾ ਵੱਲੋਂ ਦੂਜਾ ਭਰਾ ਦੀ ਹੱਤਿਆ ਕਰ (brother killed his brother) ਦਿੱਤੀ ਗਈ ਹੈ।
ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਤੂੜੀ ਨੂੰ ਲੈਕੇ ਦੋਵਾਂ ਭਰਾਂ ਵਿੱਚ ਪਹਿਲਾਂ ਹੀ ਤੂੰ-ਤੂੰ-ਮੈਂ-ਮੈਂ ਹੋਈ ਸੀ, ਪਰ ਫਿਰ ਹਾਲਾਤ ਠੀਕ ਹੋ ਗਏ ਸਨ, ਪਰ ਬੀਤੇ ਦਿਨ ਜਦੋਂ ਵੱਡੇ ਭਰਾ ਜਵਾਲਾ ਸਿੰਘ ਨੇ ਆਪਣੇ ਛੋਟੇ ਭਰਾ ਅਮਰ ਸਿੰਘ ਦੇ ਘਰ ਬਾਹਰ ਤੂੜੀ ਸੁੱਟੀ ਤਾਂ ਅਮਰ ਸਿੰਘ ਆਪਣੀ ਪਤਨੀ ਨੂੰ ਲੈਕੇ ਜਵਾਲਾ ਸਿੰਘ ਦੇ ਘਰ ਤੂੜੀ ਚੁੱਕਣ ਦੇ ਲਈ ਕਹਿਣ ਗਿਆ ਸੀ, ਪਰ ਗੁੱਸੇ ਵਿੱਚ ਆਏ ਵੱਡੇ ਭਰਾ ਜਵਾਲਾ ਸਿੰਘ ਨੇ ਆਪਣੇ ਛੋਟੇ ਭਰਾ ਅਮਰ ਸਿੰਘ ਤੇ ਉਸ ਦੀ ਪਤਨੀ ‘ਤੇ ਲੋਹੇ ਦੀ ਰਾੜ ਨਾਲ ਹਮਲਾ (Attack) ਕਰ ਦਿੱਤਾ, ਜਿਸ ਵਿੱਚ ਅਮਰ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਜ਼ਖ਼ਮੀ (Injured) ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਨੂੰ ਜ਼ਖ਼ਮੀ (Injured) ਹਾਲਾਤ ਵਿੱਚ ਹਸਪਤਾਲ ਲਿਆਉਦਾ ਗਿਆ ਸੀ, ਪਰ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਦੇ ਪੁੱਤਰ ਨੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਜੋ ਜ਼ੁਲਮ ਕੀਤੇ ਹੈ, ਉਸ ਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੁਲਜ਼ਮ ਜਵਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਡੀ.ਐੱਸ.ਪੀ. ਸੁਖਵਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਜੋ ਮੁਲਜ਼ਮ ਵੱਲੋਂ ਜੁਲਮ ਕੀਤੇ ਗਿਆ ਹੈ। ਉਸ ਦੀ ਉਸ ਨੂੰ ਜ਼ਰੂਰ ਸਜਾ ਮਿਲੇਗੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਚੱਲ ਰਹੇ ਮੁਕਾਬਲੇ 'ਚ 3 ਫੌਜੀ ਤੇ ਆਮ ਨਾਗਰਿਕ ਜ਼ਖਮੀ