ਪਟਿਆਲਾ: ਗੰਡਾਖੇੜੀ ਭਾਖੜਾ ਨਹਿਰ (Gandakheri Bhakra Canal) ਵਿੱਚੋਂ 2 ਬੱਚਿਆ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਉਮਰ 17 ਤੇ 19 ਸਾਲ ਦੱਸੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਖਰੜ ਦੇ ਇੱਕ ਨਿੱਜੀ ਸਕੂਲ ਦੇ ਵਿੱਚ 10ਵੀਂ ਦੇ ਪੇਪਰ (Paper of 10th in a private school in Kharar) ਦੇਣ ਗਏ ਸਨ, ਪਰ ਵਾਪਸ ਘਰ ਨਹੀਂ ਪਰਤੇ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਹ ਉਨ੍ਹਾਂ ਨੂੰ ਕਿਤੇ ਵੀ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਹ ਪਟਿਆਲਾ ਦੇ ਰਾਜਪੁਰਾ ਰੋਡ (Rajpura Road, Patiala) ਸਥਿਤ ਗੰਡਾਖੇੜੀ ਭਾਖੜਾ ਨਹਿਰ ਦੇ ਵਿੱਚੋਂ 2 ਸਕੂਲੀ ਵਿਦਿਆਰਥੀਆਂ (School children) ਦੀ ਮਿਲੀਆਂ ਲਾਸ਼ਾਂ ਬਾਰੇ ਪਤਾ ਚੱਲਿਆ ਅਤੇ ਉਨ੍ਹਾਂ ਨੇ ਉੱਥੇ ਜਾ ਕੇ ਵੇਖਿਆ ਤਾਂ ਉਨ੍ਹਾਂ ਵਿੱਚੋਂ ਇੱਕ ਉਸ ਦਾ ਪੁੱਤਰ ਸੀ। ਆਪਣੇ ਪੁੱਤ ਦੀ ਅੱਖਾਂ ਸਾਹਮਣੇ ਪਈ ਲਾਸ਼ ਨੂੰ ਵੇਖ ਕੇ ਉਸ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ।
ਇਸ ਮੌਕੇ ਗੋਤਾਖੋਰ ਨੇ ਦੱਸਿਆ ਕਿ ਜਦ ਇਹ ਵਿਦਿਆਰਥੀ ਨਹਾਉਣ ਲਗਾਂ ਤਾਂ ਇੱਕ ਡੁੱਬਣ ਲੱਗ ਪਿਆ ਅਤੇ ਜਦੋਂ ਦੂਜੇ ਨੇ ਡੁੱਬਦੇ ਵਿਦਿਆਰਥੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਨਹੀਂ ਬਚ ਸਕਿਆ ਅਤੇ ਉਹ ਵੀ ਡੁੱਬ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ।
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰ (Police officer) ਨੇ ਦੱਸਿਆ ਕਿ ਦੋਵਾਂ ਲਾਸ਼ਾਂ ਵਿੱਚ ਇੱਕ ਦੀ ਪਛਾਣ ਕਰਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਦੂਜੀ ਲਾਸ਼ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਇਸ ਮੌਕੇ ਜਾਂਚ ਅਫ਼ਸਰ ਨੇ ਸਾਰੇ ਮਾਪਿਆ ਨੂੰ ਅਪੀਲ ਵੀ ਕੀਤੀ ਹੈ ਕਿ ਮਾਪਿਆ ਨੂੰ ਆਪਣੇ ਬੱਚਿਆ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਕਿਲ੍ਹਾ ਮੁਬਾਰਕ ਦੇ ਸਾਹਮਣੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਕੀਤਾ ਅਗਨ ਭੇਟ