ਪਟਿਆਲਾ: ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨੇ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਭਗਵੰਤ ਮਾਨ ਬਹੁਤ ਵੱਡੀ ਗਲਤੀ ਕਰਨ ਜਾ ਰਿਹਾ ਹੈ। ਵਿਰਸਾ ਪੰਜਾਬ ਦੀ ਪੜਾਈ ਵੱਖਰੀ, ਦਿੱਲੀ ਦੇ ਨਕਲੀ ਮੈਡੀਕਲ ਕਲੀਨਿਕ ਵੀ ਪੈਸੇ ਦੀ ਦੁਰਵਰਤੋਂ ਕਰਨਗੇ 'ਤੇ ਪੰਜਾਬ ਪਿੱਛੇ ਲੈ ਜਾਵੇਗਾ।
ਪੰਜਾਬ ਦਾ ਸੱਭਿਆਚਾਰ ਅਤੇ ਸਿੱਖਿਆ ਸਭ ਕੁਝ ਦਿੱਲੀ ਤੋਂ ਵੱਖਰਾ ਹੈ ਦਿੱਲੀ ਮਾਡਲ ਦੀ ਗੱਲ ਕਰੀਏ ਤਾਂ ਮੌਜੂਦਾ ਦਿੱਲੀ ਮਾਡਲ ਪੰਜਾਬ ਨੂੰ ਨੁਕਸਾਨ ਪਹੁੰਚਾਏਗਾ। ਪੰਜਾਬ ਨੂੰ ਹੋਰ ਅੱਗੇ ਲਿਜਾਣ ਦੀ ਲੋੜ ਹੈ। ਅਸੀਂ ਦਿੱਲੀ ਮਾਡਲ ਦੀ ਗੱਲ ਕਰ ਰਹੇ ਹਾਂ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਲੱਕੜਾਂ ਕੱਟੀਆਂ ਗਈਆਂ ਹਨ ਇਸ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ। ਸਾਡੇ ਪੰਜਾਬ 'ਚ ਬਹੁਤ ਕਾਬਿਲ ਡਾਕਟਰ ਅਫ਼ਸਰ ਹਨ। ਸਾਡਾ ਪੰਜਾਬ ਦਿੱਲੀ ਨਾਲੋਂ ਬਿਹਤਰ ਹੈ ਅਤੇ ਪੰਜਾਬ ਦਾ ਬਿਰਸਾ ਸਭ ਕੁਝ ਵੱਖਰਾ ਹੈ।
ਬਿਜਲੀ ਸੰਕਟ ਬਾਰੇ ਸਾਬਕਾ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨੇ ਕਿਹਾ ਕਿ ਬਿਜਲੀ ਸੰਕਟ ਕਾਰਨ ਸਰਕਾਰ ਕੋਲੇ ਦੀ ਭਰਪਾਈ ਰੱਖੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਸਮਝੌਤਾ ਰੱਦ ਕੀਤਾ ਜਾਵੇ ਹਾਈਕੋਰਟ ਤੱਕ ਪਹੁੰਚ ਕੀਤੀ ਜਾਵੇ। ਸਰਕਾਰ ਨੂੰ ਭਾਅ ਦੇ ਕੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਬਿਜਲੀ ਸ਼ੰਕਰ ਤੋਂ ਬਚਿਆ ਜਾ ਸਕੇ। ਕੈਪਟਨ ਨੇ ਮੋਦੀ ਦੇ ਇਸ਼ਾਰੇ 'ਤੇ ਕਾਂਗਰਸ ਦਾ ਸਫਾਇਆ ਕਰਨ ਦਾ ਕਦਮ ਚੁੱਕਿਆ ਜਿਸ ਬਾਰੇ ਲੋਕਾਂ ਨੇ ਫਤਵਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਵਾਧੇ ਯਾਦ ਕਰਵਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ:- ਸੁਨੀਲ ਜਾਖੜ ਖ਼ਿਲਾਫ਼ ਵੱਡਾ ਐਕਸ਼ਨ, 2 ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼