ਪਟਿਆਲਾ: ਐਥਲੀਟ ਦੁੱਤੀ ਚੰਦ ਨੇ 11.43 ਦਾ ਸਮਾਂ ਲੈਂਦਿਆਂ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇੱਕ ਵਾਰ ਮੁੜ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਬਣਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪਿਛਲੇ ਸਾਲ ਵੀ ਉਨ੍ਹਾਂ ਦੀ ਲੰਡਨ ਵਿਖੇ ਜਾਣ ਲਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਵਾਇਲਡ ਕਾਰਡ ਐਂਟਰੀ ਹੋਈ ਸੀ ਪਰ ਇਸ ਵਾਰ ਉਨ੍ਹਾਂ ਨੇ 11.43 ਮਿੰਟ ਦਾ ਸਮਾਂ ਲੈ ਕੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਜਾਣ ਲਈ ਆਪਣੀ ਥਾਂ ਨੂੰ ਪੱਕਾ ਕਰ ਲਿਆ ਹੈ।
ਇਹ ਮੌਕੇ ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਮਿਹਨਤ ਦੇ ਨਾਲ ਉੜੀਸਾ ਦਾ ਪੂਰੀ ਦੁਨੀਆਂ ਵਿੱਚ ਨਾਂਅ ਚਮਕਾ ਰਹੀ ਹੈ। ਕੋਚ ਬਾਰੇ ਬੋਲਦਿਆਂ ਦੱਸਿਆ, "ਮੇਰਾ ਕੋਚ ਬਹੁਤ ਵਧੀਆ ਹੈ, ਮੈਨੂੰ ਕੋਚ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ ਜੇਕਰ ਮੈਂ ਕੋਚ ਨੂੰ ਬਦਲਦੀ ਹਾਂ ਤਾਂ ਮੈਨੂੰ ਨਵੇਂ ਕੋਚ ਮੁਤਾਬਕ ਢੱਲ੍ਹਣ ਵਿੱਚ ਮੁਸ਼ਕਿਲ ਹੋਵੇਗੀ।"
ਇਹ ਵੀ ਪੜ੍ਹੋ : ਬੈਂਸ ਮਾਮਲੇ 'ਚ ਰਵਨੀਤ ਬਿੱਟੂ ਨੇ ਕਿਹਾ, ਸੇਰ ਨੂੰ ਟੱਕਰਿਆ ਸਵਾ ਸੇਰ
ਉਨਾਂ ਕਿਹਾ, "ਮੇਰਾ ਕੋਚ ਮੇਰੇ ਸ਼ਰੀਰ ਦੀ ਸਮਰੱਥਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਇਸ ਉਹ ਮੈਨੂੰ ਘੱਟ ਸਮੇਂ ਅਤੇ ਵਧੀਆ ਤਰੀਕੇ ਨਾਲ ਤਿਆਰ ਕਰ ਸਕਦਾ ਹੈ ਪਰ ਹਾਂ ਜੇ ਕੋਈ ਵਿਦੇਸ਼ੀ ਕੋਚ ਮਿਲਦਾ ਹੈ ਤਾਂ ਤਕਨੀਕ ਵਿੱਚ ਜ਼ਰੂਰ ਸਹਾਇਤਾ ਮਿਲੇਗੀ।"