ਪਟਿਆਲਾ: 25 ਸਿਤੰਬਰ ਨੂੰ ਬਠਿੰਡਾ ਪ੍ਰੈਸ ਕਲੱਬ ਦੇ ਬਾਹਰਲੇ ਗੇਟ 'ਤੇ ਇਕ ਪੱਤਰ ਮਿਲਿਆ ਸੀ, ਜਿਸ ਮਗਰੋਂ ਪੁਲਿਸ ਮਹਿਕਮੇ ਵਿੱਚ ਭੂਚਾਲ਼ ਆ ਗਿਆ। ਉਸ ਪੱਤਰ ਵਿੱਚ ਲਿਖਿਆ ਹੋਇਆ ਸੀ ਕਿ ਨਾਭਾ ਜੇਲ ਵਿੱਚ ਸੁਰੰਗ ਪੱਟੀ ਜਾ ਰਹੀ ਹੈ ਅਤੇ ਕੂਕਰ ਬੰਬ ਵੀ ਬਣਾਏ ਜਾ ਰਹੇ ਹਨ। ਚਿੱਠੀ ਵਿੱਚ ਕੈਦੀਆਂ ਦੇ ਤਾਰ ਪਾਕਿਸਤਾਨ ਨਾਲ ਜੂੜੇ ਹੋਣ ਦੀ ਗੱਲ ਵੀ ਦੱਸੀ ਗਈ ਸੀ। ਪੱਤਰ ਮੁਤਾਬਕ ਜੈਲ ਵਿੱਚ ਬੇਖੌਫ ਫੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੇ ਬਦਲੇ ਜੇਲ੍ਹ ਡਿਪਟੀ 'ਤੇ ਪੈਸੇ ਲੈਣ ਦੀ ਗੱਲ ਵੀ ਦੱਸੀ ਗਈ ਹੈ। ਇਸ ਤੋਂ ਬਾਅਦ ਬਠਿੰਡਾ ਦੇ ਐਸ.ਐਸ.ਪੀ. ਨੇ ਜਦ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਕੇਸ ਦਾ ਮਾਸ਼ਟਰ ਮਾਈਂਡ ਕੋਈ ਹੋਰ ਨਹੀਂ ਬਲਕਿ ਨਾਭਾ ਜੇਲ੍ਹ ਵਿੱਚ ਤੈਨਾਤ ਸਹਾਇਕ ਜੇਲ੍ਹ ਸੁਪਰੀਡੈਂਟ ਹੀ ਸੀ।
ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋ ਸਹਾਇਕ ਜੇਲ੍ਹ ਸੁਪਰੀਡੈਂਟ ਦੇ ਪੱਤਰ ਰੱਖਦਿਆਂ ਦੀ ਵੀਡੀਓ ਸੀ.ਸੀ.ਟੀ.ਵੀ. ਵਿੱਚ ਕੈਦ ਹੋ ਗਈ। ਇਸ ਖ਼ਬਰ ਦੀ ਜਾਣਕਾਰੀ ਸੁਣ ਕੇ ਸਭ ਦੰਗ ਰਹ ਗਏ। ਮਾਮਲਾ ਕੁੱਝ ਇਸ ਤਰ੍ਹਾਂ ਸੀ ਕਿ ਸਹਾਇਕ ਜੇਲ੍ਹ ਸੁਪਰੀਡੈਂਟ ਜਸਵੀਰ ਸਿੰਘ ਆਪਣੇ ਸੀਨੀਅਰ ਅਫ਼ਸਰ ਡਪਿਟੀ ਸੁਪਰੀਡੈਂਟ ਦੀ ਤਰੱਕੀ ਤੋਂ ਖਾਰ ਖਾਂਦਾ ਸੀ ਅਤੇ ਉਸ ਦੀ ਤਰੱਕੀ ਨੂੰ ਰੁਕਵਾਉਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ ਦੋਸ਼ੀ ਜਸਵੀਰ ਸਿੰਘ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਉਸਦੀ ਡਿਊਟੀ ਨਾਭਾ ਵਿੱਚ ਸੀ। ਇਸ ਮੌਕੇ ਨਾਭਾ ਜੇਲ੍ਹ ਦੇ ਸੁਪਰੀਡੈਂਟ ਨੇ ਕਿਹਾ ਕਿ ਜੇਲ੍ਹ ਵਿੱਚ ਸੁਰਖਿਆ ਦੇ ਸਖ਼ਤ ਪ੍ਰਬੰਧ ਹਨ ਅਤੇ ਅੰਦਰ ਸੁਰੰਗ ਨਹੀਂ ਹੋ ਸਕਦੀ।