ETV Bharat / state

ਮਜੀਠੀਆ ਖਿਲਾਫ ਗਲਤ ਪਰਚਾ ਹੋਇਆ:ਕੈਪਟਨ ਅਮਰਿੰਦਰ ਸਿੰਘ - ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ ਦੌਰਾਨ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ।

ਕੈਪਟਨ ਦੀ ਨਵੀਂ ਪਾਰਟੀ
ਕੈਪਟਨ ਦੀ ਨਵੀਂ ਪਾਰਟੀ
author img

By

Published : Dec 21, 2021, 8:02 PM IST

Updated : Dec 21, 2021, 10:49 PM IST

ਰਾਜਪੁਰਾ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਪੰਜਾਬ ਵਿੱਚ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸ ਦੇ ਤਹਿਤ ਹੀ ਮੰਗਲਵਾਰ ਨੂੰ ਰਾਜਪੁਰਾ ਵਿੱਚ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਰੈਲੀ ਕੀਤੀ ਗਈ।

ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੌਮੀ ਸੁਰੱਖਿਆ ਅਤੇ ਪੰਜਾਬ ਦੀ ਭਲਾਈ ਉਨ੍ਹਾਂ ਦੇ ਏਜੰਡੇ ਤੇ ਪਹਿਲਾਂ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਅਗਲੀ ਪੀ.ਐਲ.ਸੀ-ਬੀਜੇਪੀ ਸਰਕਾਰ ਇਸ 'ਤੇ ਸਫ਼ਲਤਾ ਪੂਰਵਕ ਕੰਮ ਕਰੇਗੀ। ਇੱਥੇ ਹੀ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਬਾਅਦ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਵੇਂ ਪਾਰਟੀਆਂ ਚੋਣਾਂ 'ਚ ਸਫ਼ਲਤਾ ਸੁਨਿਸ਼ਚਿਤ ਕਰਨ ਲਈ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ।

  • Thankyou Rajpura for the overwhelming welcome!

    Happy to induct Jagdish Kumar Jagga in the Punjab Lok Congress today. pic.twitter.com/IoI30fpdBV

    — Capt.Amarinder Singh (@capt_amarinder) December 21, 2021 " class="align-text-top noRightClick twitterSection" data=" ">

ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਕਾਨੂੰਨੀ ਪੜਤਾਲ 'ਚ ਕਾਇਮ ਨਹੀਂ ਰਹਿ ਸਕੇਗਾ, ਕਿਉਂਕਿ ਸਰਕਾਰ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਹੈ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅਤੇ ਕਪੂਰਥਲਾ 'ਚ ਬੇਅਦਬੀ ਦੇ ਆਰੋਪੀਆਂ ਦੀ ਹੱਤਿਆ ਦੀ ਨਿੰਦਾ ਵੀ ਕੀਤੀ ਅਤੇ ਕਿਹਾ ਕਿ ਆਰੋਪੀਆਂ ਨੂੰ ਪੁਲੀਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ।

ਬਿਕਰਮ ਮਜੀਠੀਆ ਮਾਮਲੇ 'ਤੇ ਬੋਲੇ ਕੈਪਟਨ

ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਿਸ ਆਧਾਰ 'ਤੇ ਸਰਕਾਰ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ, ਕਿਉਂਕਿ ਨਸ਼ਾ ਤਸਕਰੀ 'ਤੇ ਰਿਪੋਰਟ ਹਾਲੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੀਲਬੰਦ ਲਿਫ਼ਾਫ਼ੇ ਵਿੱਚ ਪਈ ਹੈ। ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਚੱਲਦਾ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਕਾਨੂੰਨੀ ਪੜਤਾਲ ਵਿੱਚ ਇਹ ਕੇਸ ਕਾਇਮ ਨਹੀਂ ਰਹਿ ਸਕੇਗਾ। ਸਿਰਫ਼ ਇਸ ਲਈ ਕਿ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ, ਤੁਸੀਂ ਉਸਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਧੱਕ ਸਕਦੇ।

ਬਿਕਰਮ ਮਜੀਠੀਆ ਮਾਮਲੇ 'ਤੇ ਬੋਲੇ ਕੈਪਟਨ

ਕਪੂਰਥਲਾ ਵਿੱਚ ਲਿੰਚਿੰਗ ਮਾਮਲੇ 'ਤੇ ਬੋਲੇ ਕੈਪਟਨ

ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਲਿੰਚਿੰਗ ਨਾਲ ਜੁੜੇ ਇੱਕ ਸਵਾਲ ' ਕੈਪਟਨ ਅਮਰਿੰਦਰ ਨੇ ਕਿਹਾ ਕਿ ਆਰੋਪੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਸੀ। ਕੋਈ ਵੀ ਸਭ ਸਮਾਜ ਅਜਿਹੀਆਂ ਹੱਤਿਆਵਾਂ ਦੀ ਇਜਾਜ਼ਤ ਨਹੀਂ ਦਿੰਦਾ। ਜਦਕਿ ਬਹਿਬਲ ਕਲਾਂ ਬੇਅਦਬੀ ਮਾਮਲੇ ਵਿੱਚ ਨਿਆਂ ਨਾ ਮਿਲਣ ਨਾਲ ਲੋਕਾਂ ਵਿੱਚ ਗੁੱਸੇ ਦੇ ਚੱਲਦਿਆਂ ਅਜਿਹੀਆਂ ਹੱਤਿਆਵਾਂ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਇਸ ਮਾਮਲੇ 'ਤੇ ਕੰਮ ਕੀਤਾ ਸੀ।

ਕੈਪਟਨ ਦੀ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ
ਕੈਪਟਨ ਦੀ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੂਬਾ ਸਰਕਾਰ ਨੂੰ ਸੀਬੀਆਈ ਤੋਂ ਜਾਂਚ ਵਾਪਸ ਲੈਣ ਵਾਸਤੇ ਲੰਬੀ ਲੜਾਈ ਲੜਨੀ ਪਈ ਸੀ ਅਤੇ ਬਾਅਦ ਚ ਜਾਂਚ ਸ਼ੁਰੂ ਹੋਈ ਤੇ 22 ਆਰੋਪੀਆਂ ਨੂੰ, ਜਿਨ੍ਹਾਂ ਚ ਪੁਲੀਸ ਅਫ਼ਸਰ ਤੇ ਆਮ ਲੋਕ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਹੜੇ ਹਾਲੇ ਜ਼ਮਾਨਤ ਤੇ ਹਨ। ਉਨ੍ਹਾਂ ਨੇ ਕਿਹਾ ਕਿ ਮੌਬ ਲਿੰਚਿੰਗ ਦੀ ਕਿਤੇ ਵੀ ਇਜਾਜ਼ਤ ਨਹੀਂ ਮਿਲਦੀ, ਜੋ ਵੀ ਹੋਇਆ ਉਹ ਨਿੰਦਣਯੋਗ ਹੈ।

ਕੈਪਟਨ ਦਾ ਰਾਜਪੁਰਾ ਵਿੱਚ ਸ਼ਾਨਦਾਰ ਸਵਾਗਤ

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦਾ ਉਦਯੋਗਿਕ ਸ਼ਹਿਰ ਤੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਕਾਫਲੇ ਦੀ ਅਗਵਾਈ ਕਰ ਰਹੀਆਂ ਕਾਰਾਂ ਦੇ ਅੱਗੇ ਮੋਟਰਸਾਈਕਲ ਰੈਲੀ ਚੱਲ ਰਹੀ ਸੀ, ਜਿਸ ਚ ਸੈਂਕੜਾ ਨੌਜਵਾਨ ਸ਼ਾਮਲ ਹੋਏ। ਉਨ੍ਹਾਂ ਦਾ ਲੋਕਾਂ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ ਅਤੇ ਰਸਤੇ ਭਰ ਫੁੱਲ ਵਰਸਾਏ ਗਏ।

ਕੈਪਟਨ ਦੀ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ
ਕੈਪਟਨ ਦੀ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ

ਕੈਪਟਨ ਅਮਰਿੰਦਰ ਨੇ ਰਾਜਪੁਰਾ ਸ਼ਹਿਰ ਨਾਲ ਆਪਣੇ ਭਾਵਨਾਤਮਕ ਜੋੜ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗਵਾਸੀ ਮਹਾਰਾਜਾ ਯਾਦਵਿੰਦਰ ਸਿੰਘ ਨੇ ਬਹਾਵਲਪੁਰ ਤੋਂ ਰਫਿਊਜ਼ੀਸ ਨੂੰ ਇੱਥੇ ਵਸਾਇਆ ਸੀ ਅਤੇ ਉਨ੍ਹਾਂ ਦੀ ਮਾਂ ਸਵਰਗਵਾਸੀ ਰਾਜਮਾਤਾ ਮਹਿੰਦਰ ਕੌਰ ਇੱਥੇ ਰਫਿਊਜੀਸ ਨੂੰ ਦੇਖਣ ਆਉਂਦੇ ਸਨ ਤੇ ਉਨ੍ਹਾਂ ਦੇ ਨਾਲ ਉਹ ਵੀ ਕੈਂਪਾਂ ਦਾ ਦੌਰਾ ਕਰਦੇ ਸਨ।

ਰਾਜਪੁਰਾ ਦੇ ਐਮ.ਐਲ.ਏ 'ਤੇ ਸਾਧੇ ਨਿਸ਼ਾਨੇ

ਇਸ ਦੌਰਾਨ ਸਥਾਨਕ ਐਮਐਲਏ ਦੀ ਸ਼ਹਿ ਤੇ ਕੀਤੀ ਗਈ ਧੱਕੇਸ਼ਾਹੀ ਅਤੇ ਦਰਜ ਕੀਤੇ ਗਏ ਝੂਠੇ ਕੇਸਾਂ ਬਾਰੇ ਸ਼ਿਕਾਇਤਾਂ ਦੇ ਜਵਾਬ ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੁਖ਼ਤਾ ਕਰ ਗਏ ਕਿ ਉਸਨੂੰ (ਐੱਮ ਐੱਲ ਏ) ਜਵਾਬਦੇਹ ਬਣਾਇਆ ਜਾਵੇ। ਇਸ ਸਰਕਾਰ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਅਤੇ ਕੁਝ ਦਿਨਾਂ ਵਿੱਚ ਚੋਣ ਜ਼ਾਬਤਾ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਨਾ ਤਾਂ ਐਮ.ਐਲ.ਏ ਤੇ ਨਾ ਹੀ ਸਰਕਾਰ ਨਜ਼ਰ ਆਵੇਗੀ।

ਕੈਪਟਨ ਦੀ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ
ਕੈਪਟਨ ਦੀ ਰਾਜਪੁਰਾ ਵਿੱਚ ਚੋਣ ਪ੍ਰਚਾਰ ਰੈਲੀ

ਕੈਪਟਨ ਅਮਰਿੰਦਰ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਅਤੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਨੂੰ ਖੁੱਲ੍ਹੇ ਦਿਲ ਨਾਲ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲ ਕੌਮੀ ਸੁਰੱਖਿਆ ਅਤੇ ਪੰਜਾਬ ਚ ਚੰਗਾ ਸ਼ਾਸਨ ਰਹੀ ਹੈ। ਉਨ੍ਹਾਂ ਨੇ ਦੁਸ਼ਮਣ ਦੇਸ਼ ਦੇ ਗਲਤ ਇਰਾਦਿਆਂ ਖ਼ਿਲਾਫ਼ ਵੀ ਚਿਤਾਵਨੀ ਦਿੱਤੀ ਜਿਹੜਾ ਲਗਾਤਾਰ ਇੱਥੇ ਹਾਲਾਤ ਵਿਗਾੜਨ ਲਈ ਹਥਿਆਰ ਭੇਜਿਆ ਹੈ। ਉਨ੍ਹਾਂ ਨੇ ਪੰਜਾਬੀ ਪੁਲੀਸ ਅਤੇ ਵੱਖ-ਵੱਖ ਕੇਂਦਰੀ ਸੁਰੱਖਿਆ ਏਜੰਸੀਆਂ ਵਿਚਾਲੇ ਨਜ਼ਦੀਕੀ ਤਾਲਮੇਲ ਦੀ ਲੋੜ ਤੇ ਵੀ ਜ਼ੋਰ ਦਿੱਤਾ।

ਜਗਦੀਸ਼ ਜੱਗਾ ਨੂੰ ਸ਼ਾਨਦਾਰ ਪਬਲਿਕ ਮੀਟਿੰਗ ਦਾ ਆਯੋਜਨ ਕਰਨ ਲਈ ਮੁਬਾਰਕਬਾਦ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਦਰਸਾਉਂਦਾ ਹੈ। ਟਿਕਟਾਂ ਦੀ ਵੰਡ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 'ਤੇ ਭਾਜਪਾ ਜੇਤੂ ਉਮੀਦਵਾਰਾਂ ਨੂੰ ਹੀ ਫਾਈਨਲ ਕਰਨ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ ਮੀਟਿੰਗ ਚ ਸ਼ਾਮਲ ਹੋਣ ਲਈ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ।

ਇਹ ਵੀ ਪੜੋ:- ਲਿੰਚਿੰਗ ਨੂੰ ਲੈ ਕੇ ਘਿਰੇ ਰਾਹੁਲ, ਅਕਾਲੀ ਭਾਜਪਾ ਨੇ ਚੇਤੇ ਕਰਵਾਇਆ 84

Last Updated : Dec 21, 2021, 10:49 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.