ETV Bharat / state

ਪੰਜਾਬ ਦੀ ਇੱਕ ਹੋਰ ਧੀ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ - ਖੁਸ਼ੀ

ਪਟਿਆਲਾ ਦੀ ਰਹਿਣ ਵਾਲੀ 18 ਸਾਲ ਦੀ ਖੁਸ਼ੀ ਨੇ ਦੁਬਈ 2021 ਦੇ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਵਿਚ 75 ਕਿਲੋ ਭਾਰ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਦੂਜੇ ਪਾਸੇ ਖਿਡਾਰਨ ਸਰਕਾਰ ਦੀ ਬੇਰੁਖੀ ਦੀ ਸ਼ਿਕਾਰ ਵੀ ਹੁੰਦੀ ਵਿਖਾਈ ਦਿੱਤੀ ਹੈ ਕਿਉਂਕਿ ਅਜੇ ਤੱਕ ਉਸ ਨਾਲ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਰਾਬਤਾ ਨਹੀਂ ਕੀਤਾ ਗਿਆ।

ਪੰਜਾਬ ਦੀ ਇੱਕ ਹੋਰ ਧੀ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ

author img

By

Published : Sep 4, 2021, 7:36 PM IST

ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਦੀ ਰਹਿਣ ਵਾਲੀ 18 ਸਾਲ ਦੀ ਖੁਸ਼ੀ ਨੇ ਦੁਬਈ 2021 ਦੇ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿੱਪ ‘ਚ ਗੋਲਡ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਪਰਿਵਾਰ ਅਤੇ ਭਾਰਤ ਦੇਸ ਦਾ ਨਾਮ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ 17 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ ਇਸ ਮੌਕੇ ‘ਤੇ ਖਿਡਾਰਨ ਖੁਸ਼ੀ ਨੇ ਆਖਿਆ ਕਿ ਉਸ ਨੇ ਗੋਲਡ ਮੈਡਲ ਉਸ ਖਿਡਾਰੀ ਤੋਂ ਜਿਤਿਆ ਹੈ ਜਿਸ ਨੇ ਉਸ ਨੂੰ 2 ਸਾਲ ਪਹਿਲਾਂ ਹਰਾਇਆ ਸੀ।

ਖੁਸ਼ੀ ਨੇ ਆਖਿਆ ਕਿ ਹੁਣ ਉਹ 2024 ਵਿੱਚ ਪੈਰਿਸ ਵਿਚ ਹੋਣ ਜਾ ਰਹੇ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ ਅਤੇ ਉਮੀਦ ਹੈ ਕਿ ਉਸ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰੇਗੀ। ਖੁਸ਼ੀ ਨੇ ਦੱਸਿਆ ਕਿ ਉਸਨੂੰ ਨਿਸ਼ਾਨਾਂ ਓਲੰਪਿਕ ਖੇਡਾਂ ਦੇ ਵਿੱਚ ਭਾਰਤ ਦੇ ਲਈ ਗੋਲਡ ਲਿਆਉਣ ਦਾ ਹੈ।

ਪੰਜਾਬ ਦੀ ਇੱਕ ਹੋਰ ਧੀ ਨੇ ਕੀਤਾ ਦੇਸ਼ ਦਾ ਨਾਮ ਰੌਸ਼ਨ

ਇਸ ਦੌਰਾਨ ਖੁਸ਼ੀ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਪਿਛਲੇ 7 ਸਾਲਾਂ ਤੋਂ ਮਿਹਨਤ ਕਰ ਰਹੀ ਹੈ। ਖਿਡਾਰਨ ਨੇ ਦੱਸਿਆ ਕਿ ਹੁਣ ਤੱਕ ਉਸ ਕੋਲ ਪਟਿਆਲਾ ਪ੍ਰਸ਼ਾਸਨ ਦੀ ਤਰਫ ਤੋਂ ਕੋਈ ਵੀ ਫੋਨ ਜਾਂ ਮੈਸੇਜ ਨਹੀਂ ਆਇਆ ਹਾਲਾਂਕਿ ਟਵਿੱਟਰ ‘ਤੇ ਮਹਾਰਾਣੀ ਪਰਨੀਤ ਕੌਰ ਵੱਲੋਂ ਉਸਨੂੰ ਵਧਾਈ ਦਿੱਤੀ ਗਈ

ਇਸ ਮੌਕੇ ‘ਤੇ ਖਿਡਾਰਨ ਖੁਸ਼ੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਹਾਲਾਤ ਠੀਕ ਨਹੀਂ ਹੈ ਪਰ ਫਿਰ ਵੀ ਉਸਦਾ ਸੁਪਨਾ ਹੈ ਕਿ ਉਹ ਆਪਣੀ ਧੀ ਨੂੰ ਇੱਕ ਚੰਗੀ ਬਾਕਸਰ ਦੇ ਰੂਪ ਵਿਚ ਦੇਖਣਾ ਹੈ।

ਇਹ ਵੀ ਪੜ੍ਹੋ:ਚੋਣਾਂ ਤੋੋਂ ਪਹਿਲਾਂ ਗਰਮਾਇਆ ਕਿਸਾਨੀ ਮੁੱਦਾ, ਵੱਡਾ ਸਵਾਲ ਕਿਸ ਤਰ੍ਹਾਂ ਹੋਣਗੀਆਂ ਸੂਬੇ ‘ਚ ਚੋਣਾਂ ?

ETV Bharat Logo

Copyright © 2025 Ushodaya Enterprises Pvt. Ltd., All Rights Reserved.