ETV Bharat / state

ਅੰਮ੍ਰਿਤਸਰ ਦੇ ਥਾਣਾ ਵੱਲਾ ਦੀ ਪੁਲਿਸ ਨੇ 35 ਗੱਟੂਆਂ ਦੇ ਨਾਲ ਮੁਲਜ਼ਮ ਨੂੰ ਕਾਰ ਸਮੇਤ ਕੀਤਾ ਕਾਬੂ - 35 PIECES OF CHINA DOOR

ਅੰਮ੍ਰਿਤਸਰ ਦੇ ਥਾਣਾ ਵੱਲਾ ਦੀ ਪੁਲਿਸ ਨੇ ਚਾਈਨਾ ਡੋਰ ਦੇ 35 ਗੱਟੂਆਂ ਨਾਲ ਮੁਲਜ਼ਮ ਨੂੰ ਕਾਬੂ ਕੀਤਾ ਹੈ।

35 PIECES OF CHINA DOOR
ਥਾਣਾ ਵੱਲਾ ਦੀ ਪੁਲਿਸ ਨੇ 35 ਗੱਟੂਆਂ ਦੇ ਨਾਲ ਮੁਲਜ਼ਮ ਨੂੰ ਕਾਰ ਸਮੇਤ ਕੀਤਾ ਕਾਬੂ (ETV BHARAT (ਪੱਤਰਕਾਰ,ਅੰਮ੍ਰਿਤਸਰ))
author img

By ETV Bharat Punjabi Team

Published : Jan 1, 2025, 5:53 PM IST

ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮਾੜੇ ਅੰਸਰਾਂ ਅਤੇ ਖੂਨੀ ਚਾਈਨਾ ਡੋਰ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਵੱਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਉਹਨਾਂ ਵੱਲੋਂ ਨਾਕਾਬੰਦੀ ਦੌਰਾਨ ਇੱਕ ਨੌਜਵਾਨ ਦੀ ਗੱਡੀ ਰੋਕਿਆ ਗਿਆ। ਤਲਾਸ਼ੀ ਦੌਰਾਨ ਗੱਡੀ ਵਿੱਚੋਂ 35 ਦੇ ਕਰੀਬ ਚੀਨੀ ਡੋਰ ਦੇ ਗੱਟੂ ਬਰਾਮਦ ਕੀਤੇ ਗਏ।

ਮੁਲਜ਼ਮ ਨੂੰ ਕਾਰ ਸਮੇਤ ਕੀਤਾ ਕਾਬੂ (ETV BHARAT (ਪੱਤਰਕਾਰ,ਅੰਮ੍ਰਿਤਸਰ))

ਚਾਈਨਾ ਡੋਰ ਦੇ 35 ਗੱਟੂ ਬਰਾਮਦ

ਇਸ ਮੌਕੇ ਥਾਣਾ ਵੱਲਾ ਦੇ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਟੀਮ ਵੱਲੋਂ ਨਾਕੇਬੰਦੀ ਦੇ ਦੌਰਾਨ ਇੱਕ ਗੱਡੀ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 35 ਦੇ ਕਰੀਬ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੋਲ ਪੁਰਾਣੇ ਗੱਟੂ ਪਏ ਹੋਏ ਸਨ। ਜਿਸ ਨੂੰ ਇਹ ਅੱਗੇ ਸਪਲਾਈ ਕਰ ਰਿਹਾ ਸੀ ।

ਪੂਰੇ ਨੈਟਵਰਕ ਦਾ ਲਗਾਇਆ ਜਾਵੇਗਾ ਪਤਾ

ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਅਸੀਂ ਡਰੋਨ ਦੇ ਰਾਹੀਂ ਪਤਾ ਲਗਾ ਰਹੇ ਹਾਂ ਕਿ ਜਿਹੜੇ ਬੱਚੇ ਜਾਂ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰ ਰਹੇ ਹਨ, ਉਨ੍ਹਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਹੜੇ ਬੱਚੇ ਵੀ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਦੇ ਮਾਪਿਆਂ ਖਿਲਾਫ ਵੀ ਮਾਮਲੇ ਦਰਜ ਕੀਤੇ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਡੋਰ ਇੰਨੀ ਘਾਤਕ ਹੈ ਕਿ ਇਸ ਨਾਲ ਕਈ ਮਨੁੱਖੀ ਜਾਨਾਂ ਵੀ ਚਲੀਆਂ ਗਈਆਂ ਹਨ। ਇਹ ਅਸਮਾਨ ਵਿੱਚ ਉੱਡਦੇ ਪੰਛੀਆਂ ਦੇ ਲਈ ਵੀ ਕਾਫੀ ਘਾਤਕ ਸਿੱਧ ਹੋ ਰਹੀ ਹੈ। ਜਿਸ ਦੇ ਚਲਦੇ ਡੋਰ ਦੇ ਖਿਲਾਫ ਬਹੁਤ ਸਖਤੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਬੂ ਕੀਤੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇ ਅਤੇ ਪਤਾ ਲਗਾਇਆ ਜਾਵੇਗਾ ਕਿ ਇਹ ਖੂਨੀ ਚਾਈਨਾ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ, ਇਸ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.