ETV Bharat / state

ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ 'ਚ ਅਮਨ ਅਰੋੜਾ ਨੇ ਘੇਰੀ ਕੈਪਟਨ ਸਰਕਾਰ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮਹਿੰਦਰ ਪਾਲ ਬਿੱਟੂ ਦੇ ਕਤਲ ਨੂੰ ਕੈਪਟਨ ਸਰਕਾਰ ਦੀ ਵੱਡੀ ਨਾਕਾਮੀ ਦੱਸਿਆ ਤੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਬੇਅਦਬੀ ਦੀਆਂ ਘਟਨਾਵਾਂ 'ਤੇ ਠੱਲ੍ਹ ਨਹੀਂ ਪੈ ਸਕੀ ਅਤੇ ਹੁਣ ਕੈਪਟਨ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਨਾਕਾਮ ਨਜ਼ਰ ਆ ਰਹੀ ਹੈ।

ਅਮਨ ਅਰੋੜਾ
author img

By

Published : Jun 25, 2019, 7:47 PM IST

ਪਟਿਆਲਾ: ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮਹਿੰਦਰ ਪਾਲ ਬਿੱਟੂ ਦੇ ਕਤਲ ਨੂੰ ਕੈਪਟਨ ਸਰਕਾਰ ਦੀ ਵੱਡੀ ਨਾਕਾਮੀ ਕਰਾਰ ਦਿੱਤਾ।

ਅਮਨ ਅਰੋੜਾ

ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਬੇਅਦਬੀ ਦੀਆਂ ਘਟਨਾਵਾਂ 'ਤੇ ਠੱਲ੍ਹ ਪਾਉਣ ਵਿੱਚ ਨਾਕਾਮ ਰਿਹਾ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਿੱਚ ਨਾਕਾਮ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉੱਚ ਸੁਰੱਖਿਆ ਵਾਲੀ ਜੇਲ੍ਹ ਨਾਭਾ 'ਚ ਇਸ ਤਰ੍ਹਾਂ ਕਿਸੇ ਵੀ ਮੁਲਜ਼ਮ ਦਾ ਕਤਲ ਕਰ ਦਿੱਤਾ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਰਕਾਰ ਕਿੰਨੀ ਸੰਜੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਕਹਿੰਦੇ ਹਨ ਕਿ ਜੇਲ੍ਹਾਂ 'ਚ ਸੁਰੱਖਿਆ ਦੀ ਕਮੀ ਹੈ ਅਤੇ ਕੇਂਦਰ ਸਰਕਾਰ ਪੰਜਾਬ ਦੀ ਮਦਦ ਨਹੀਂ ਕਰ ਰਹੀ। ਉਨ੍ਹਾਂ ਤੰਜ ਕਸਦੇ ਹੋਏ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਕੋਲ ਜੇਲ੍ਹ ਵਿਭਾਗ ਹੈ ਤੇ ਖ਼ੁਦ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ 'ਚ ਹੁੰਦੇ ਹਨ।

Intro:ਅੱਜ ਪਟਿਆਲਾ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮਹਿੰਦਰ ਪਾਲ ਬਿੱਟੂ ਦੀ ਹੱਤਿਆ ਨੂੰ ਕੈਪਟਨ ਸਰਕਾਰ ਦਾ ਫੈਲੀਅਰ ਕਰਾਰ ਦਿੱਤਾ।

Body:ਅਮਨ ਅਰੋੜਾ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਬਚਾ ਸਕੀ ਅਤੇ ਕੈਪਟਨ ਦੇ ਅਮਰਿੰਦਰ ਸਿੰਘ ਬੇਅਦਬੀ ਦੇ ਮੁੱਖ ਦੋਸ਼ੀ ਜਿਸ ਕਰਕੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਦਰੇ ਗਏ ਸਨ ਨੂੰ ਨਹੀਂ ਬਚਾ ਸਕੇ ਉਨ੍ਹਾਂ ਕਿਹਾ ਕਿ ਜਦੋਂ 14 ਜੂਨ ਨੂੰ ਸੈਸ਼ਨ ਕੋਰਟ ਦੇ ਪੇਸ਼ੀ ਉਪਰ ਲੈਕੇ ਜਾਣਾ ਸੀ ਉਦੋਂ ਕਹਿੰਦੇ ਸਾਡੇ ਕੋਲ ਸਿਪਾਹੀ ਨਹੀਂ ਹੈ ਅਤੇ ਕੁੰਵਰ ਵਿਜੈ ਪ੍ਰਾਪਤ ਨੇ ਇਸ ਹਫ਼ਤੇ ਦੋਸ਼ੀ ਤੋਂ ਪੁੱਛਤਾਸ਼ ਕਰਨੀ ਜੇਕਰ ਕੈਪਟਨ ਅਮਰਿੰਦਰ ਸਿੰਘ ਦੋਸ਼ੀ ਨੂੰ ਨਹੀਂ ਬਚਾ ਸਕੇ ਤਾਂ ਸਫਕਾਰ ਕਿੰਨੀ ਕੁ ਸੰਜੀਦਾ ਹੈ ਸਮਝਿਆ ਜਾ ਸਕਦਾ ਹੈ ਦੂਜੇ ਪਾਸੇ ਰੰਧਾਵਾ ਕਹਿੰਦੇ ਹੈ ਸੁਰੱਖਿਆ ਦੀ ਕਮੀ ਹੈ ਕੇਂਦਰ ਨਹੀਂ ਦਿੰਦੀ ਜਦੋਂ ਕਿ ਪੰਜਾਬ ਸਰਕਾਰ ਦਾ ਮੰਤਰਾਲੇ ਹੈ ਅਤੇ ਉਨ੍ਹਾਂ ਕੋਲ ਜੇਲ੍ਹ ਵਿਭਾਗ ਹੈ ਖੁਦ 17-17 ਸੁਰੱਖਿਆ ਕਰਮੀ ਲੈਕੇ ਘੁੰਮਦੇ ਨੇ ਕਿ 4 ਉਸਨੂੰ ਨਹੀਂ ਦੇ ਸਕਦੇ ਸਨ।ਟੀਚਰਾਂ ਦੀ ਆਨਲਾਈਨ ਬਦਲੀ ਉਪਰ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਹੋਣ ਦੀ ਆਸ ਜਾਗੀ ਹੈ ਪਰ ਇਸ ਨਹੀਂ ਇਰਾਦੇ ਮਜਬੂਤ ਅਤੇ ਦ੍ਰਿੜ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ।

Conclusion:ਇੱਥੇ ਦਸਣਾ ਬਣਦਾ ਹੈ ਕਿ ਅਮਨ ਅਰੋੜਾ ਅੱਜ ਪਟਿਆਲਾ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਆਏ ਸਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.