ਪਟਿਆਲਾ: ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ।
ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਇਸ ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਦਿਹਾਤੀ ਪ੍ਰਦਾਨ ਚੇਤਨ ਸਿੰਘ ਜੋੜੇਮਾਜਰਾ ਵਿੱਚ ਮੌਜੂਦ ਆਪ ਵਰਕਰਾਂ ਦੀ ਡਿਊਟੀ ਲਾਈ ਗਈ।
ਸਾਰੇ ਵਰਕਰਾਂ ਨੇ ਨੇਤਾਵਾਂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਇਮਾਨਦਾਰੀ ਨਾਲ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਭਰੋਸਾ ਪ੍ਰਗਟਾਇਆ।
ਰਾਜਿੰਦਰ ਮਹਿਤਾ ਅਤੇ ਜੋੜੇਮਾਜਰਾ ਵੱਲੋਂ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ-ਹਿੱਤ ਕੰਮ ਅੱਗੇ ਵੀ ਹੁੰਦੇ ਰਹਿਣਗੇ ਤੇ ਅਜਿਹੇ ਧਰਨਾ ਲੋਕ-ਹਿੱਤਾਂ ਲਈ ਲੱਗਦੇ ਰਹਿਣਗੇ। ਹੁਣ ਵਰਕਰਾਂ ਦਾ ਮੁੱਖ ਮਕਸਦ ਦਿੱਲੀ ਵਿੱਚ ਬਣਨ ਵਾਲੀ ਆਪ ਸਰਕਾਰ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾਉਣਾ ਹੈ ਤਾਂ ਕਿ ਦਿੱਲੀ ਵਿੱਚ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੀ ਜਨਤਾ ਦਾ ਹਰ ਸਮੇਂ ਮਾਰਗ ਦਰਸ਼ਨ ਮਿਲਦਾ ਰਹੇ।
ਇਸ ਮੌਕੇ ਵਪਾਰ ਟਰੇਡ ਵਿੰਗ ਪੰਜਾਬ ਪ੍ਰਧਾਨ ਨੀਨਾ ਮਿੱਤਲ ਦੁਆਰਾ ਪੰਜਾਬ ਦੀ ਜਨਤਾ ਨੂੰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਤੇ ਪੰਜਾਬ ਦੀ ਜਨਤਾ ਕੋਲੋਂ ਪਾਰਟੀ ਨੇ ਮਜ਼ਬੂਤ ਬਣਾਉਣ ਲਈ ਸਹਿਯੋਗ ਮੰਗਿਆ ਗਿਆ।