ਪਟਿਆਲਾ: ਜ਼ਿਲ੍ਹੇ ਦੇ ਸਨੌਰੀ ਅੱਡਾ ਇਲਾਕੇ ’ਚ 600 ਗੱਜ ਦੀ ਥਾਂ ’ਚ ਬਣ ਰਹੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰਿਆ। ਲੈਂਟਰ ਡਿੱਗਣ ਕਾਰਨ 4 ਮਜਦੂਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹੀ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਇਲਾਜ ਲਈ ਭਰਤੀ ਕਰਵਾਏ ਗਏ ਮਜ਼ਦੂਰਾਂ ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਉਹ ਮੌਕੇ ’ਤੇ ਪਹੁੰਚ ਗਏ। ਮੌਕੇ ’ਤੇ 3 ਲੋਕਾਂ ਨੂੰ ਬਾਹਰ ਕੱਢ ਗਿਆ ਜਿਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਉਧਰ ਇਸ ਮਾਮਲੇ ’ਤੇ ਸਥਨਾਕ ਲੋਕਾਂ ਨੇ ਦੱਸਿਆ ਕਿ ਇਹ ਨਾਜਾਇਜ ਹੈ ਅਤੇ ਇਸ ਦਾ ਨਕਸ਼ਾ ਵੀ ਨਹੀਂ ਹੈ। ਇਹ ਕੰਮ ਗੁਪਤ ਤਰੀਕੇ ਨਾਲ ਚੱਲ ਰਿਹਾ ਸੀ ਹੁਣ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਇਹ ਵੀ ਪੜੋ: PUNJAB CONGRESS: 2 ਵਿਧਾਇਕਾਂ ਸਣੇ ਸੁਖਪਾਲ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਹੱਥ