ਪਟਿਆਲਾ: ਰਾਜਪੁਰਾ ਦੀ ਸ਼੍ਰੀ ਕ੍ਰਿਸ਼ਣਾ ਗਊਸ਼ਾਲਾ ਵਿੱਚ 20 ਦੇ ਕਰੀਬ ਪਸ਼ੂਆਂ ਦੀ ਹੋਈ ਅਚਾਨਕ ਮੌਤ ਹੋ ਗਈ ਹੈ। ਸੀਨੀਅਰ ਵੈਟਨਰੀ ਅਫ਼ਸਰ ਦਾ ਕਹਿਣਾ ਹੈ ਕਿ ਹਰੇ-ਚਾਰੇ ਵਿੱਚ ਖਾਦ ਜ਼ਿਆਦਾ ਮਾਤਰਾ ਵਿੱਚ ਹੋਣ ਕਾਰਨ ਸਰੀਰ ਵਿੱਚ ਜਾਂ ਕੇ ਜ਼ਹਿਰ ਬਣ ਗਈ ਜਿਸ ਕਾਰਨ 20 ਦੇ ਕਰੀਬ ਪਸ਼ੂ ਦੀਆਂ ਦੀ ਮੌਤ ਹੋਈ ਹੈ।
ਇਸ ਮੌਕੇ ਘਟਨਾ ਵਾਲੀ ਥਾਂ ਉੱਤੇ ਪਹੁੰਚੇ ਗਊ ਸੇਵਕ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਸਾਲ ਪਹਿਲਾਂ ਵੀ ਇਸ ਗਊਸ਼ਾਲਾ ਵਿੱਚ ਅਜਿਹੀ ਘਟਨਾ ਵਾਪਰੀ ਸੀ ਤਾਂ ਵੀ ਪਸ਼ੂ ਧਨ ਦੀ ਵੱਡੀ ਗਿਣਤੀ ਵਿੱਚ ਮੌਤ ਹੋ ਗਈ ਸੀ।
ਉਨ੍ਹਾਂ ਨੇ ਵੀ ਗਊਸ਼ਾਲਾ ਪ੍ਰਬੰਧਨ ਵੱਲੋਂ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਗਊਆ ਦੇ ਜ਼ਹਿਰ ਦੇਣ ਦੀ ਗੱਲ ਨੂੰ ਮੰਨਿਆ ਹੈ ਅਤੇ ਸਾਰੇ ਹਿੰਦੂ ਸੰਗਠਨਾਂ ਦੀ ਬੈਠਕ ਬੁਲਾ ਕੇ ਵਿਚਾਰ ਕਰਨ ਦੀ ਗੱਲ ਕਹੀ ਹੈ।
ਐਸਐਚਓ ਸੁਰਿੰਦਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਗਊਸ਼ਾਲਾ ਪ੍ਰਬੰਧਨ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਉਹ ਮੌਕੇ ਉੱਤੇ ਪਹੁੰਚੇ ਹਨ ਡਾਕਟਰਾਂ ਦੀ ਟੀਮ ਜਾਂਚ ਵਿੱਚ ਲੱਗੀ ਹੈ ਗਊਸ਼ਾਲਾ ਪ੍ਰਬੰਧਨ ਜੋ ਸ਼ਿਕਾਇਤ ਕਰੇਗਾ ਉਸ ਅਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਨਜਾਇਜ਼ ਰੇਤ ਮਾਈਨਿੰਗ ਖ਼ਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, 9 ਗ੍ਰਿਫ਼ਤਾਰ
ਸੀਨੀਅਰ ਵੈਟਨਰੀ ਅਫਸਰ ਗੂਰਚਰਣ ਸਿੰਘ ਨੇ ਦੱਸਿਆ ਕੇ ਹਰੇ-ਚਾਰੇ ਵਿੱਚ ਖਾਦ ਜ਼ਿਆਦਾ ਮਾਤਰਾ ਵਿੱਚ ਮਿਲਾਉਣ ਦੇ ਕਾਰਨ ਨਾਈਟ੍ਰੋਜਨ ਪੋਆਈਜਨ ਦਾ ਰੂਪ ਧਾਰਨ ਕਰ ਲੈਂਦੀ ਹੈ ਜੋ ਸਰੀਰ ਵਿੱਚ ਜਾਂ ਕੇ ਜ਼ਹਿਰ ਬਣ ਜਾਂਦੀ ਹੈ ਜਿਸ ਕਾਰਨ 20 ਦੇ ਕਰੀਬ ਪਸ਼ੂ ਦੀਆਂ ਦੀ ਮੌਤ ਹੋ ਚੁੱਕੀ ਹੈ। ਬਾਕੀਆਂ ਦਾ ਅਸੀ ਇਲਾਜ ਕਰ ਰਹੇ ਹਾ।