ਪਠਾਨਕੋਟ: ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਸ਼ਹਿਰ ਵਿੱਚ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਦੌਰਾਨ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਫੌਜ ਦੇ ਸਿਪਾਹੀਆਂ ਉੱਤੇ ਫ਼ਕਰ ਹੈ ਜਿਨ੍ਹਾਂ ਨੇ ਕਾਰਗਿਲ ਦੇ ਦੌਰਾਨ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਅਤੇ ਦੁਸ਼ਮਣ ਨੂੰ ਆਪਣੀ ਜ਼ਮੀਨ ਤੋਂ ਬਾਹਰ ਕੱਢ ਸੁੱਟਿਆ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਸ਼ਹੀਦ ਹੋਏ ਸੈਨਿਕਾਂ ਦੇ ਸਨਮਾਨ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।
ਕਾਰਗਿਲ ਦੀ ਜੰਗ ਨੂੰ ਹੋਏ ਭਾਵੇਂ ਲੰਬਾ ਸਮਾਂ ਬੀਤ ਚੁੱਕਿਆ ਹੈ ਪਰ ਉਸ ਜੰਗ ਦੀ ਯਾਦਾਂ ਅੱਜ ਵੀ ਆਮ ਆਦਮੀ ਦੇ ਰੋਂਗਟੇ ਖੜ੍ਹੇ ਕਰ ਦਿੰਦੀਆਂ ਹਨ। ਇਸ ਜੰਗ ਵਿੱਚ ਭਾਰਤ ਦੀ ਫੌਜ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ ਸੀ। ਸੈਂਕੜਾਂ ਪਰਿਵਾਰਾਂ ਦੇ ਸਪੂਤਾਂ ਨੇ ਇਸ ਜੰਗ ਵਿੱਚ ਆਪਣਾ ਬਲੀਦਾਨ ਦੇ ਕੇ ਭਾਰਤ ਦਾ ਗੌਰਵ ਦੁਨੀਆ ਭਰ ਵਿੱਚੋਂ ਵਧਾਇਆ ਸੀ ਅਤੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਜੇਕਰ ਕੋਈ ਸਾਡੀ ਧਰਤੀ ਮਾਂ ਵੱਲ ਅੱਖ ਚੁੱਕ ਕੇ ਵੇਖੇਗਾ ਤਾਂ ਭਾਰਤ ਮਾਂ ਦੇ ਸਪੂਤ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ।