ETV Bharat / state

ਨੌਜਵਾਨ ਨੂੰ ਸੈਲਫੀ ਲੈਣੀ ਪਈ ਮਹਿੰਗੀ, ਸੈਲਫੀ ਲੈਂਦੇ ਗਈ ਜਾਨ - ਖ਼ਤਨਾਕ ਥਾਵਾਂ 'ਤੇ ਸੈਲਫੀ ਨਾਂ ਲੈਣ ਦੀ ਅਪੀਲ

ਆਪਣੇ ਪਰਿਵਾਰ ਨਾਲ ਘੁੰਮਣ ਗਏ ਇੱਕ ਨੌਜਵਾਨ ਨੂੰ ਸੈਲਫੀ ਲੈਣਾ ਭਾਰੀ ਪੈ ਗਿਆ। ਕਿਉਂਕਿ ਸੈਲਫੀ ਲੈਦੇ ਹੋਏ ਨੌਜਵਾਨ ਦੀ ਜਾਨ ਚੱਲੀ ਗਈ। ਤਕ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਰਣਜੀਤ ਸਾਗਰ ਡੈਮ ਝੀਲ ਵੇਖਣ ਆਇਆ ਸੀ।

ਨੌਜਵਾਨ ਨੂੰ ਸੈਲਫੀ ਲੈਣ ਪਈ ਮਹਿੰਗੀ
ਨੌਜਵਾਨ ਨੂੰ ਸੈਲਫੀ ਲੈਣ ਪਈ ਮਹਿੰਗੀ
author img

By

Published : Sep 3, 2021, 10:19 PM IST

ਪਠਾਨਕੋਟ: ਨੌਜਵਾਨਾਂ ਵੱਲੋਂ ਸੈਲਫੀ ਲੈਣ ਦਾ ਜਨੂੰਨ ਸਵਾਰ ਹੋ ਚੁੱਕਿਆ ਹੈ ਕਿ ਉਹ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਪਠਾਨਕੋਟ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਆਪਣੇ ਪਰਿਵਾਰ ਨਾਲ ਘੁੰਮਣ ਗਏ ਇੱਕ ਨੌਜਵਾਨ ਨੂੰ ਸੈਲਫੀ ਲੈਣਾ ਭਾਰੀ ਪੈ ਗਿਆ। ਕਿਉਂਕਿ ਸੈਲਫੀ ਲੈਦੇ ਹੋਏ ਨੌਜਵਾਨ ਦੀ ਜਾਨ ਚੱਲੀ ਗਈ।

ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਰਣਜੀਤ ਸਾਗਰ ਡੈਮ ਝੀਲ ਵੇਖਣ ਆਇਆ ਸੀ। ਇਸ ਦੌਰਾਨ ਉਹ ਇੱਕ ਚੱਟਾਨ 'ਤੇ ਖੜੇ ਹੋ ਕੇ ਸੈਲਫੀ ਲੈ ਰਿਹਾ ਸੀ, ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿੱਚ ਜਾ ਡਿੱਗਾ। ਝੀਲ ਵਿੱਚ ਡੁੱਬਣ ਦੇ ਚਲਦੇ ਨੌਜਵਾਨ ਦੀ ਮੌਤ ਹੋ ਗਈ। ਹਲਾਂਕਿ ਮ੍ਰਿਤਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ, ਝੀਲ ਦੀ ਗਹਿਰਾਈ ਜਿਆਦਾ ਹੋਣ ਦੇ ਚਲਦੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਨੌਜਵਾਨ ਨੂੰ ਸੈਲਫੀ ਲੈਣ ਪਈ ਮਹਿੰਗੀ
ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੀ ਇੱਕ ਨੌਜਵਾਨ ਝੀਲ ਦੇ ਵਿੱਚ ਡਿੱਗ ਗਿਆ ਹੈ। ਜਿਸ ਦੇ ਪਿੱਛੇ ਕਾਰਨ ਸੀ ਕਿ ਉਹ ਝੀਲ ਦੇ ਕਿਨਾਰੇ ਸੈਲਫੀ ਲੈ ਰਿਹਾ ਸੀ ਅਤੇ ਪੈਰ ਤਿਲਕਣ ਕਾਰਨ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਸ ਵਲੋਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਸਪੁਰਦ ਕਰ ਦਿੱਤਾ ਹੈ। ਪੁਲਿਸ ਨੇ ਲੋਕਾਂ ਪਹਾੜੀ ਤੇ ਹੋਰਨਾਂ ਖ਼ਤਨਾਕ ਥਾਵਾਂ 'ਤੇ ਸੈਲਫੀ ਨਾਂ ਲੈਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਗੱਲ ਪੰਜਾਬ ਦੀ ਪ੍ਰੋਗਰਾਮ ਮੁਲਤਵੀ ਕੀਤਾ, ਕਿਸਾਨਾਂ ਦੇ ਵਿਰੋਧ ਉਪਰੰਤ ਲਿਆ ਫੈਸਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.