ਪਠਾਨਕੋਟ: ਕੈਂਟ ਰੇਲਵੇ ਸਟੇਸ਼ਨ ਉੱਪਰ ਉਸ ਵੇਲੇ ਹਫੜਾ ਤਫੜੀ ਮੱਚ ਗਈ, ਜਦੋਂ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਇੱਕ ਜਗ੍ਹਾ ‘ਤੇ ਰੱਖੇ ਗਏ, ਸ਼ੱਕੀ ਬੈਗ ਨੂੰ ਲੈ ਕੇ ਮੌਕ ਡਰਿੱਲ ਕੀਤੀ। ਜਿਸ ਦੇ ਚਲਦੇ ਹਰ ਇੱਕ ਵਿਭਾਗ ਨੂੰ ਸੰਯੁਕਤ ਬੈਗ ਸਟੇਸ਼ਨ ‘ਤੇ ਮਿਲਣ ਦੀ ਸੂਚਨਾ ਦਿੱਤੀ ਗਈ। ਜਿਸ ਦੇ ਤਹਿਤ ਫਾਇਰ ਬ੍ਰਿਗੇਡ, ਪੁਲਿਸ, ਕਮਾਂਡੋਜ਼, ਡਾਗ ਸਕਾਡ ਅਤੇ ਐਂਟੀ ਸੈਬੋਟੇਜ ਟੀਮ ਵੀ ਮੌਕੇ ‘ਤੇ ਪੁੱਜੀ। ਜਿਨ੍ਹਾਂ ਨੇ ਬੈਗ ਨੂੰ ਬੋਰੀਆਂ ਨਾਲ ਢੱਕ ਕੇ ਰੱਖਿਆ ਅਤੇ ਪੁਲਿਸ ਵੱਲੋਂ ਆਪਣੀ ਕਾਰਵਾਈ ਕੀਤੀ ਗਈ।
ਉਨ੍ਹਾਂ ਨੇ ਕਿਹਾ, ਕਿ ਅਜਿਹਾ ਕਰਨ ਨਾਲ ਸੁਰੱਖਿਆ ਨੂੰ ਲੈਕੇ ਕੀਤੇ ਗਏ ਪ੍ਰਬੰਧਾਂ ਦੀ ਵੀ ਜਾਇਜ਼ਾ ਲਿਆ ਗਿਆ ਹੈ, ਤਾਂ ਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ, ਤਾਂ ਉਸ ‘ਤੇ ਸਥਾਨਕ ਪ੍ਰਸ਼ਾਸਨ ਤੇ ਲੋਕਾਂ ਦੀ ਮੌਕੇ ‘ਤੇ ਕੀ ਮਦਦ ਰਹੇਗੀ।
ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਲੈਕੇ ਪੂਰੇ ਦੇਸ਼ ਵਿੱਚ ਸੁਰੱਖਿਆ ਸਖ਼ਤ ਕੀਤੀ ਗਈ ਹੈ। ਦੇਸ਼ ਦੇ ਕਈ ਹਿੱਸਿਆ ਵੀ ਹਾਈ ਤੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਨੌਜਵਾਨ ਨੇ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ