ਪਠਾਨਕੋਟ: ਬੇਸ਼ਕ ਸਰਕਾਰ ਵੱਲੋਂ ਲੋਕਾਂ ਨੂੰ ਮੁੱਢਲੀ ਸਹੂਲਤਾਂ ਦੇਣ ਲਈ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਉਸ ਦੀ ਸਹੀ ਵਰਤੋਂ ਹੋਣੀ ਜ਼ਰੂਰੀ ਹੈ। ਹਲਕਾ ਸੁਜਾਨਪੁਰ ਵਿੱਚ 2004 ਵਿੱਚ ਵਿਧਾਇਕ ਮਰਹੂਮ ਰਘੁਨਾਥ ਸਹਾਏ ਪੁਰੀ ਵੱਲੋਂ ਪਾਣੀ ਦੀ ਟੈਂਕੀ ਬਣਵਾਈ ਗਈ ਸੀ। ਇਸ ਨੂੰ ਬਣੇ ਹੋਏ 16 ਸਾਲ ਹੋ ਗਏ ਨੇ ਪਰ ਇਸ ਦੇ ਪਾਣੀ ਦੀ ਸਪਲਾਈ ਕਿਸੇ ਨੂੰ ਨਹੀਂ ਮਿਲੀ। ਇਹ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ।
ਇਹ ਸਭ ਕੁਝ ਹੋਣ ਦੇ ਬਾਵਜੂਦ ਸਥਾਨਕ ਵਾਸੀਆਂ ਨੂੰ ਪੀਣ ਵਾਲਾ ਪਾਣੀ ਦੂਰ ਤੋਂ ਲਿਆਉਣਾ ਪੈਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸਾਨੂੰ ਇਸ ਪਾਣੀ ਦੀ ਟੈਂਕੀ ਦਾ ਕੋਈ ਫਾਇਦਾ ਨਹੀਂ ਹੈ। ਸਰਕਾਰ ਨੇ ਬੇਸ਼ਕ ਇਸ ਦੀ ਉਸਾਰੀ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਪਰ ਅਸੀਂ ਅੱਜ ਵੀ ਪੀਣ ਦਾ ਪਾਣੀ ਦੂਰ ਤੋਂ ਲੈਕੇ ਆਉਂਦੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਹੱਲ ਕਰਨ ਲਈ ਗੁਹਾਰ ਲਗਾਈ ਹੈ।
ਜਦੋਂ ਇਸ ਬਾਰੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੇਸ਼ ਪੁਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਲੋਕਾਂ ਵੱਲੋਂ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਇਹ ਟੰਕੀ ਬਣਾਈ ਗਈ ਸੀ ਤਾਂ ਇਹ ਸਹੀ ਸੀ। ਲੋਕਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ। ਪਿਛਲੇ ਕੁਝ ਸਮੇਂ ਤੋਂ ਤਕਨੀਕੀ ਖਰਾਬੀ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਜਾਨੂੰ ਕਰਵਾਉਣਗੇ ਤਾਂ ਜੋ ਜਲਦ ਹੱਲ ਕੀਤਾ ਜਾਵੇ।