ਪਠਾਨਕੋਟ: ਸਰਕਾਰਾਂ ਹਰ ਵਰਗ ਨੂੰ ਸੁੱਖ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਨਹੀਂ ਧੱਕਦੀਆਂ, ਪਰ ਸਰਕਾਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਦੀ ਜਮੀਨੀ ਪੱਧਰ 'ਤੇ ਕੀ ਹਕੀਕਤ ਹੈ ਇਸ ਦੀ ਉਦਾਹਰਣ ਪਠਾਨਕੋਟ ਦੇ ਪਿੰਡ ਕਾਲੀਆ ਚੱਕ ਤੋਂ ਦੇਖਣ ਨੂੰ ਮਿਲਦੀ ਹੈ ਜਿਥੋਂ ਦਾ ਦੇ ਲੋਕਾਂ ਇੱਕ ਸਾਲ ਬੀਤ ਜਾਣ ਮਗਰੋਂ ਵੀ ਸਰਕਾਰ ਵੱਲੋਂ ਦਿੱਤੀ ਜਾਂਦੀ ਸ਼ਗਨ ਸਕੀਮ ਦੀ ਉਡੀਕ ਕਰ ਰਹੇ ਹਨ।
ਦੱਸ ਦਈਏ ਕਿ ਪਿੰਡ ਕਾਲੀਆ ਚੱਕ ਦੇ ਹੀ ਕੁਝ ਪਰਿਵਾਰਾਂ ਨੇ ਆਪਣੀ ਧੀਆਂ ਦੇ ਵਿਆਹ ਪਿਛਲੇ ਸਾਲ ਕੀਤੇ ਸਨ ਤੇ ਨਵੰਬਰ ਮਹੀਨੇ ਤੋਂ ਬਾਅਦ ਕਿਸੇ ਨੂੰ ਵੀ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲੇ ਜਿਸ ਨੂੰ ਲੈ ਕੇ ਲੋਕ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ ਕਿ ਜੇ ਕਰ ਸਰਕਾਰ ਕੋਈ ਸਕੀਮਾਂ ਚਲਾਉਂਦੀ ਹੈ ਤਾਂ ਉਸ ਨੂੰ ਲੋਕਾਂ ਤੱਕ ਪਹੁੰਚਾਇਆ ਵੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਸ਼ਗਨ ਸਕੀਮ ਦੇ ਪੈਸੇ ਦੇਣ ਦੀ ਗੱਲ ਆਖੀ ਗਈ ਸੀ ਪਰ ਇਕ ਸਾਲ ਬੀਤਣ ਨੂੰ ਹੈ ਅਜੇ ਤੱਕ ਸ਼ਗਨ ਸਕੀਮ ਦੇ ਪੈਸੇ ਨਹੀਂ ਮਿਲ ਸਕੇ।
ਇਸ ਬਾਰੇ ਪਿੰਡ ਅਲੀਆ ਚੱਕ ਦੇ ਵੱਖ-ਵੱਖ ਲੋਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਧੀਆਂ ਦਾ ਪਿੱਛਲੇ ਸਾਲ ਵਿਆਹ ਕੀਤਾ ਸੀ ਪਰ ਸਰਕਾਰ ਵੱਲੋਂ ਸ਼ਗਨ ਸਕੀਮ ਦੇ ਪੈਸੇ ਅਜੇ ਤੱਕ ਨਹੀਂ ਮਿਲ ਸਕੇ।
ਉੱਧਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਕਿਹਾ ਹੈ ਕਿ ਸਰਕਾਰ ਜੇਕਰ ਕੋਈ ਵਾਅਦਾ ਲੋਕਾਂ ਨਾਲ ਕਰਦੀ ਹੈ ਤਾਂ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਜੋ ਸਰਕਾਰ ਵੱਲੋਂ ਸ਼ਗਨ ਸਕੀਮ ਦੇ ਪੈਸੇ ਦੇਣ ਦੀ ਗੱਲ ਆਖੀ ਗਈ ਸੀ ਉਹ ਲੋਕਾਂ ਨੂੰ ਜ਼ਰੂਰ ਦੇਣੀ ਚਾਹੀਦੀ।