ਪਠਾਨਕੋਟ: ਜ਼ਿਲ੍ਹੇ ਦੇ ਆਰਮੀ ਗੇਟ ਦੇ ਕੋਲ ਗ੍ਰਨੇਡ ਹਮਲਾ ਹੋਣ ਤੋਂ ਬਾਅਦ ਦੂਜੇ ਪਾਸੇ ਸਰਹੱਦੀ ਇਲਾਕੇ ਬਮਿਆਲ ’ਚ ਸ਼ੱਕੀ ਲੋਕਾਂ ਦੇ ਦਿਖਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਸਲੇ ਨੂੰ ਲੈ ਕੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੁਲਿਸ ਵੱਲੋਂ ਬੀਐਸਐਫ ਅਤੇ ਆਰਮੀ ਦੀ ਮਦਦ ਨਾਲ ਇਲਾਕੇ ਦੇ ਵਿੱਚ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਡ੍ਰੋਨ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਕਿ ਆਲੇ ਦੁਆਲੇ ਖੇਤਾਂ ਵਿੱਚ ਸ਼ੱਕੀ ਨੂੰ ਦੇਖਿਆ ਜਾ ਸਕੇ। ਫਿਲਹਾਲ ਸਰਚ ਆਪਰੇਸ਼ਨ ਜਾਰੀ ਹੈ।
ਗ੍ਰਨੇਡ ਹਮਲੇ ਨੂੰ ਲੈ ਕੇ ਉੱਚ ਅਧਿਕਾਰੀ ਘਟਨਾ ਦਾ ਜਾਇਜ਼ਾ ਲੈਣ ਪਹੁੰਚ ਰਹੇ ਹਨ। ਕਾਊਂਟਰ ਇਨਟੈਲੀਜੈਂਸ ਦੇ ਏਆਈਜੀ ਗੁਲਨੀਤ ਖੁਰਾਨਾ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀ ਹਮਲੇ ਨੂੰ ਲੈ ਕੇ ਇਸਨੂੰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਨੂੰ ਘੋਖਿਆ ਜਾ ਰਿਹਾ ਹੈ।
ਪਿਛਲੇ ਦਿਨੀਂ ਪਠਾਨਕੋਟ ਦੇ ਧੀਰਾ ਪੁਲ ਨੇੜੇ ਆਰਮੀ ਦੇ ਤ੍ਰਿਵੇਣੀ ਗੇਟ (Triveni Gate) 'ਤੇ ਗ੍ਰੇਨੇਡ ਧਮਾਕਾ (Grenade Blast) ਹੋਇਆ ਹੈ। ਐੱਸਐੱਸਪੀ ਪਠਾਨਕੋਟ (SSP Pathankot) ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰਾਂ (Motorcycle riders) ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਿਸ ਦੀ ਜਾਂਚ ਚੱਲ ਰਹੀ ਹੈ।
ਇਸ ਮੌਕੇ ਐਸਐਸਪੀ ਪਠਾਨਕੋਟ (SSP Pathankot) ਨੇ ਦੱਸਿਆ ਕਿ ਅਜੇ ਜਾਂਚ ਚੱਲ ਰਹੀ ਹੈ, ਉਹਨਾਂ ਨੇ ਕਿਹਾ ਕਿ ਅਸੀਂ ਸੀਸੀਟੀਵੀ ਫੁਟੇਜ਼ (CCTV footage) ਦੀ ਜਾਂਚ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰਾਂ (Motorcycle riders) ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਉਥੇ ਹੀ ਪਠਾਨਕੋਟ ਦੇ ਸਾਰੇ ਪੁਲਿਸ ਨਾਕਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਦੱਸ ਦਈਏ ਕਿ ਪਠਾਨਕੋਟ ਜ਼ਿਲ੍ਹਾ ਭਾਰਤੀ ਫੌਜ ਦੇ ਸਭ ਤੋਂ ਮਹੱਤਵਪੂਰਨ ਠਿਕਾਣਿਆਂ ਵਿੱਚੋਂ ਇੱਕ ਹੈ।
2 ਜਨਵਰੀ 2016 ਨੂੰ ਪਠਾਨਕੋਟ 'ਚ ਏਅਰਫੋਰਸ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ 'ਚ 7 ਜਵਾਨ ਸ਼ਹੀਦ ਹੋ ਗਏ ਸਨ। ਸਾਰੇ ਅੱਤਵਾਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਰਾਵੀ ਨਦੀ ਰਾਹੀਂ ਆਏ ਸਨ।ਦੱਸ ਦਈਏ ਕਿ 2 ਜਨਵਰੀ, 2016 ਨੂੰ, ਭਾਰਤੀ ਫੌਜ ਦੀ ਵਰਦੀ ਪਹਿਨੇ ਬੰਦੂਕਧਾਰੀਆਂ ਦਾ ਇੱਕ ਸਮੂਹ ਰਾਵੀ ਨਦੀ ਦੇ ਰਸਤੇ ਭਾਰਤ-ਪਾਕਿਸਤਾਨ ਪੰਜਾਬ ਸਰਹੱਦ ਦੇ ਭਾਰਤੀ ਪਾਸੇ ਵੱਲ ਆਇਆ ਅਤੇ ਪਠਾਨਕੋਟ ਏਅਰ ਫੋਰਸ ਵੱਲ ਚਲੇ ਗਏ। ਇੱਥੇ ਕੁਝ ਵਾਹਨਾਂ 'ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ, ਇੱਕ ਕੰਧ ਨੂੰ ਪਾਰ ਕਰਦੇ ਹੋਏ, ਉਹ ਰਿਹਾਇਸ਼ੀ ਕੰਪਲੈਕਸ ਵੱਲ ਵਧੇ ਅਤੇ ਇੱਥੋਂ ਹੀ ਪਹਿਲੀ ਗੋਲਾਬਾਰੀ ਸ਼ੁਰੂ ਹੋਈ। ਉਸ ਹਮਲੇ ਵਿੱਚ ਚਾਰ ਹਮਲਾਵਰ ਮਾਰੇ ਗਏ ਅਤੇ 7 ਭਾਰਤੀ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ : Fatehabad: ਵਿਅਕਤੀ ’ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਲਜ਼ਾਮ