ETV Bharat / state

ਸ਼ਿਵਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੂੰ ਪੰਜਾਬ ਪੁਲਿਸ ਨੇ ਘਰ ਚ ਕੀਤਾ ਨਜ਼ਰਬੰਦ

author img

By

Published : Aug 10, 2019, 2:10 PM IST

ਅੰਮ੍ਰਿਤਸਰ ਵਿੱਚ ਸ਼ਰਧਾਂਜਲੀ ਸਮਾਰੋਹ 'ਚ ਸ਼ਿਰਕਤ ਕਰਨ ਜਾ ਰਹੇ ਸ਼ਿਵਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਯੋਗਰਾਜ ਸਿੰਘ ਨੇ ਕਿਹਾ ਕਿ ਸਾਨੂੰ ਰੋਕ ਕੇ ਪੰਜਾਬ ਸਰਕਾਰ ਨੇ ਆਪਣੀ ਨਾਲਾਇਕੀ ਸਾਬਿਤ ਕੀਤੀ ਹੈ।

ਫ਼ੋਟੋ

ਪਠਾਨਕੋਟ: ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੂੰ ਪੰਜਾਬ ਪੁਲਿਸ ਵੱਲੋਂ ਸ਼ੁਕਰਵਾਰ ਰਾਤ ਅੰਮ੍ਰਿਤਸਰ 'ਚ ਇੱਕ ਸ਼ਰਧਾਂਜਲੀ ਸਮਾਰੋਹ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਪੁਲਿਸ ਨੇ ਯੋਗਰਾਜ ਸ਼ਰਮਾ ਨੂੰ ਉਨ੍ਹਾਂ ਨੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ।

ਦਰਅਸਲ ਪੰਜਾਬ 'ਚ ਅੱਤਵਾਦ ਦੇ ਖ਼ਾਤਮੇ ਅਤੇ ਬਲੂ ਸਟਾਰ ਨੂੰ ਅੰਜ਼ਾਮ ਦੇਣ ਵਾਲੇ ਜਨਰਲ ਅਰੁਣ ਸ਼੍ਰੀਧਰ ਵੈਦਿਆ ਨੂੰ ਸ਼ਰਧਾਂਜਲੀ ਦੇਣ ਦੇ ਲਈ ਸ਼ਿਵ ਸੈਨਾ ਵੱਲੋਂ ਅਮ੍ਰਿਤਸਰ 'ਚ ਇੱਕ ਸ਼ਰਧਾਂਜਲੀ ਸਮਾਰੋਹ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਵਿੱਚ ਪੰਜਾਬ ਭਰ ਤੋਂ ਸ਼ਿਵ ਸੈਨਾ ਦੇ ਕਈ ਨੇਤਾ ਅਤੇ ਵਰਕਰ ਉੱਥੇ ਇਕੱਠੇ ਹੋਣੇ ਸੀ। ਜਿਨ੍ਹਾਂ ਨੂੰ ਰਾਤ ਨੂੰ ਹੀ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਅਤੇ ਪੰਜਾਬ ਪ੍ਰਧਾਨ ਯੋਗਰਾਜ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ।

ਵੀਡੀਓ

ਇਸ ਬਾਰੇ ਗੱਲਬਾਤ ਕਰਦੇ ਹੋਏ ਯੋਗਰਾਜ ਨੇ ਕਿਹਾ ਕਿ ਜਿਵੇਂ ਦੇਸ਼ ਦੀ ਸਰਕਾਰ ਨੇ ਜੰਮੂ ਕਸ਼ਮੀਰ 'ਚ ਜਿਸ ਤਰ੍ਹਾਂ ਧਾਰਾ 370 ਖ਼ਤਮ ਕੀਤੀ ਹੈ ਹੁਣ ਲੱਗਦਾ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ 'ਚ ਵੀ 370 ਦੀ ਤਰਾਂ ਕਿਸੇ ਧਾਰਾ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਸ਼ਰਧਾਂਜਲੀ ਦੇਣ ਅੰਮ੍ਰਿਤਸਰ ਜਾਣਾ ਸੀ ਪਰ ਸਾਨੂੰ ਰੋਕ ਕੇ ਪੰਜਾਬ ਸਰਕਾਰ ਨੇ ਆਪਣੀ ਨਾਲਾਇਕੀ ਸਾਬਿਤ ਕੀਤੀ ਹੈ।

ਉੱਥੇ ਹੀ ਇਸ ਮਾਮਲੇ 'ਤੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਵੇਖਦੇ ਹੋਏ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਨੂੰ ਘਰ ਵਿੱਚ ਰੱਖਿਆ ਗਿਆ ਹੈ।

Intro:ਪੰਜਾਬ ਚ ਆਤੰਕਵਾਦ ਦੇ ਖਾਤਮੇ ਅਤੇ ਬਲੂ ਸਟਾਰ ਨੂੰ ਅੰਜ਼ਾਮ ਦੇਣ ਵਾਲੇ ਜਨਰਲ ਅਰੁਣ ਸ਼੍ਰੀਧਰ ਵੈਦਿਆ ਨੂੰ ਸ਼ਰਧਾਂਜਲੀ ਦੇਣ ਦੇ ਲਈ ਸ਼ਿਵ ਸੈਨਾ ਵੱਲੋਂ ਅਮ੍ਰਿਤਸਰ ਚ ਇੱਕ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਸੀ। ਜਿਸ ਵਿੱਚ ਪੰਜਾਬ ਭਰ ਤੋਂ ਸ਼ਿਵ ਸੈਨਾ ਦੇ ਨੇਤਾ ਅਤੇ ਵਰਕਰ ਉੱਥੇ ਇਕੱਠੇ ਹੋਣੇ ਸੀ। ਜਿਹਨਾਂ ਨੂੰ ਰਾਤ ਨੂੰ ਹੀ ਪੁਲਿਸ ਵਲੋਂ ਰੋਕ ਦਿੱਤੋ ਗਿਆ ਅਤੇ ਪੰਜਾਬ ਪ੍ਰਧਾਨ ਯੋਗਰਾਜ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਪੁਲੀਸ ਨੇ ਨਜ਼ਰਬੰਦ ਕਰ ਦਿੱਤਾ।Body:ਇਸ ਬਾਰੇ ਗੱਲਬਾਤ ਕਰਦੇ ਹੋਏ ਯੋਗਰਾਜ ਨੇ ਕਿਹਾ ਕਿ ਜਿਸ ਜਿਵੇਂ ਦੇਸ਼ ਦੀ ਸਰਕਾਰ ਨੇ ਜੰਮੂ ਕਸ਼ਮੀਰ ਚ ਜਿਸ ਤਰਹ ਧਾਰਾ 370 ਖਤਮ ਕੀਤੀ ਹੈ। ਕਿ ਹੁਣ ਲੱਗਦਾ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਚ ਵੀ 370 ਦੀ ਤਰਾਂ ਕਿਸੇ ਧਾਰਾ ਨੂੰ ਖਤਮ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ ਗਿਆ।ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਸ਼ਰਧਾਂਜਲੀ ਦੇਣ ਅੰਬਰਸਰ ਜਾਣਾ ਸੀ ਅਤੇ ਸਾਨੂੰ ਰੋਕ ਕੇ ਪੰਜਾਬ ਸਰਕਾਰ ਨੇ ਆਪਣੀ ਨਾਲਾਇਕੀ ਸਾਬਿਤ ਕੀਤੀ ਹੈ।Conclusion:ਉਥੇ ਜਦ ਇਸ ਬਾਰੇ ਮੌਕੇ ਤੇ ਪੁੱਜੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਨੂੰ ਵੇਖਦੇ ਹੋਏ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਨੂੰ ਘਰ ਵਿੱਚ ਰੱਖਿਆ ਗਿਆ ਹੈ।
ਵਾਈਟ--ਰਜਿੰਦਰ ਮਨਹਾਸ (ਡੀਐੱਸਪੀ)
ਬਾਈਟ--ਯੋਗਰਾਜ ਸ਼ਰਮਾ (ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਪ੍ਰਧਾਨ)
ETV Bharat Logo

Copyright © 2024 Ushodaya Enterprises Pvt. Ltd., All Rights Reserved.