ETV Bharat / state

ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਇਸ ਤਰ੍ਹਾਂ ਦਾ ਹੀ ਇੱਕ ਮੁਜ਼ਾਹਰਾ 28 ਮਾਰਚ ਨੂੰ ਪਠਾਨਕੋਟ ਦੇ ਵਿੱਚ ਕੀਤਾ ਜਾਵੇਗਾ, ਜਿਸ ਦੀ ਮੀਟਿੰਗ ਲਈ ਗੁਰਦੁਆਰਾ ਬਾਰਠ 'ਚ ਬੈਠਕ ਕੀਤੀ ਗਈ।

ਫ਼ੋਟੋ
ਫ਼ੋਟੋ
author img

By

Published : Mar 1, 2020, 10:59 PM IST

ਪਠਾਨਕੋਟ:ਸੂਬਾ ਸਰਕਾਰ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਜਨਤਾ ਨਾਲ ਕਈ ਵਾਅਦੇ ਕੀਤੇ ਸੀ, ਜਿਸ ਨੂੰ ਸੂਬਾ ਸਰਕਾਰ ਨੇ ਆਪਣੇ ਸਮੇਂ ਦੇ ਤਿੰਨ ਸਾਲਾ 'ਚ ਪੂਰਾ ਨਹੀਂ ਕੀਤਾ। ਇਹ ਵਾਅਦੇ ਨਾ ਪੂਰੇ ਕਰਨ ਦੇ ਵਿਰੋਧ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਤਹਿਤ ਅਕਾਲੀ ਦਲ ਵਲੋਂ ਇੱਕ ਮੁਜ਼ਾਹਰਾ ਪਠਾਨਕੋਟ ਦੇ ਵਿੱਚ ਕੀਤਾ ਜਾਵੇਗਾ, ਜਿਸ ਲਈ ਗੁਰਦੁਆਰਾ ਸ੍ਰੀ ਬਾਰਠ ਸਾਹਿਬ 'ਚ ਸ਼੍ਰੋਮਣੀ ਅਕਾਲੀ ਆਗੂਆਂ ਵੱਲੋਂ ਬੈਠਕ ਕੀਤੀ ਗਈ। ਇਸ ਬੈਠਕ 'ਚ ਅਕਾਲੀ ਆਗੂ ਗੁਰਬਚਨ ਸਿੰਘ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ।

ਵੀਡੀਓ

ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਐਤਵਾਰ ਨੂੰ ਬਠਿੰਡਾ ਸ਼ਹਿਰ ਦੇ ਵਿੱਚ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਵਿਰੁੱਧ ਰੈਲੀ ਕੱਢੀ ਗਈ ਹੈ। ਉਸ ਤਰ੍ਹਾਂ ਹੀ ਪਠਾਨਕੋਟ ਦੇ ਵਿੱਚ ਵੀ 28 ਮਾਰਚ ਨੂੰ ਰੈਲੀ ਕੱਢੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਠਾਨਕੋਟ ਦੇ ਵਿੱਚ ਰੈਲੀ ਕਰਨ ਲਈ ਅਕਾਲੀ ਪ੍ਰਧਾਨ ਵੱਲੋਂ ਅਬਰਜ਼ਵਰ ਵਜੋਂ ਭੇਜਿਆ ਗਿਆ ਹੈ। ਉਨ੍ਹਾਂ ਦਾ ਕੰਮ ਅਕਾਲੀ ਵਰਕਰਾਂ ਨੂੰ ਲਾਮਬੰਦ ਕਰਨਾ ਹੈ।

ਇਹ ਵੀ ਪੜ੍ਹੋ:ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘੇਰਾਓ

ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਵਰਕਰਾਂ ਵੱਲੋਂ ਕੱਢੀ ਜਾ ਰਹੀ ਰੈਲੀ ਦਾ ਪ੍ਰਬੰਧ ਕਰਨਗੇ ਤੇ ਉਨ੍ਹਾਂ ਨੂੰ ਸਹੁਲਤਾਂ ਪ੍ਰਧਾਨ ਕਰਨਗੇ। ਗੁਰਬਚਨ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਿਵੇਂ ਸੱਤਾ 'ਚ ਆਉਣ ਲਈ ਲੋਕਾਂ ਨੂੰ ਗੁਮਰਾਹ ਕੀਤਾ ਸੀ, ਉਸ ਤਰ੍ਹਾਂ ਇਹ ਬਜਟ ਪੇਸ਼ ਕਰਕੇ ਆਮ ਜਨਤਾ ਨੂੰ ਪਾਗਲ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਜਟ ਦੇ ਵਿੱਚ ਇਹ ਤਾਂ ਕਹਿ ਦਿੱਤਾ ਹੈ ਕਿ ਅਸੀ ਐਨਾ ਪੈਸਾ ਇਸ ਕੰਮ ਨੂੰ ਦਵਾਂਗੇ, ਪਰ ਇਹ ਸਾਰਾ ਪੈਸਾ ਕਿਥੋਂ ਦੀ ਆਏਗਾ, ਇਸ ਦਾ ਕਿਸੇ ਨੂੰ ਵੀ ਨਹੀਂ ਪਤਾ।

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.