ਪਠਾਨਕੋਟ: ਪਿੰਡ ਮੁਕੀਮਪੁਰ ਅਤੇ ਕੋਠੀ ਪੰਡਤਾਂ ਦੇ ਰਸਤੇ 'ਤੇ ਚੱਲਦੇ ਸਥਾਨਕ ਲੋਕਾਂ ਨੇ ਦੋ ਸ਼ੱਕੀ ਬੰਦੇ ਦੇਖੇ ਸਨ, ਜੋ ਲੋਕਾਂ ਕੋਲੋਂ ਜਗ੍ਹਾ-ਜਗ੍ਹਾ 'ਤੇ ਰਸਤਾ ਪੁੱਛ ਰਹੇ ਸਨ। ਉਨ੍ਹਾਂ ਦੀ ਪਹਿਰਾਵੇ ਅਤੇ ਬੋਲਚਾਲ 'ਤੇ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਸ਼ਰਾਰਤੀ ਅਨਸਰ ਹੋ ਸਕਦੇ ਹਨ। ਇਸ ਦੀ ਸੂਚਨਾ ਤੁਰੰਤ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਦਿੱਤੀ ਗਈ।
ਇਸ ਤੋਂ ਬਾਅਦ ਐਸਐਸਪੀ ਪਠਾਨਕੋਟ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਪੂਰੇ ਇਲਾਕੇ ਦੇ ਵਿੱਚ ਸਰਚ ਅਭਿਆਨ ਚਲਾਇਆ ਜਾਵੇ। ਇਸ ਦੇ ਚਲਦੇ ਪਠਾਨਕੋਟ ਦੀ ਪੂਰੀ ਪੁਲਿਸ ਫੋਰਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਕਲ ਤੋਂ ਹੀ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਸੀ ਜੋ ਅੱਜ ਵੀ ਚਲ ਰਿਹਾ ਹੈ। ਇਸ ਰਸਤੇ ਦੇ ਨਾਲ ਲੱਗਦੇ ਜੰਗਲਾਂ ਅਤੇ ਡੇਰਿਆਂ ਦੇ ਵਿੱਚ ਪੁਲਿਸ ਵੱਲੋਂ ਸਰਚ ਅੱਜ ਦੂਜੇ ਦਿਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ: 11 ਮਾਰਚ ਨੂੰ ਵਰਲੱਡ ਕਿਡਨੀ ਡੇਅ 'ਤੇ ਵਿਸ਼ੇਸ਼
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਸੂਤਰਾਂ ਤੋਂ ਜਾਣਕਾਰੀ ਹਾਸਲ ਹੋਈ ਹੈ ਕਿ ਇਹ ਦੋਨੋਂ ਜੋ ਕੱਲ ਦੇਖੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪੁੰਛ ਸਾਈਡ ਦੇ ਹੈ ਜੋ ਕਿ ਚੰਦਾ ਇਕੱਠਾ ਕਰਨਾ ਆਏ ਸਨ ਫਿਲਹਾਲ ਕੋਈ ਸੰਦਿਗਦ ਵਾਲੀ ਗੱਲ ਨਹੀਂ ਹੈ।