ਪਠਾਨਕੋਟ : ਪੰਜਾਬ ਦੀ ਸਰੱਹਦ ਉੱਤੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਆ ਤੇ ਛੰਨੀ ਬੇਲੀ 'ਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਲਈ ਦੋਵਾਂ ਸੂਬਿਆਂ ਦੀ ਪੁਲਿਸ ਨੇ ਯੋਜਨਾ ਤਿਆਰ ਕੀਤੀ। ਇਸ ਦੇ ਤਹਿਤ ਨਸ਼ਾ ਤਸਕਰਾਂ ਦੇ ਨਾਲ-ਨਾਲ ਚੋਰਾਂ 'ਤੇ ਵੀ ਲਗਾਮ ਲਗਾਈ ਜਾਵੇਗੀ। ਦੱਸ ਦਈਏ ਕਿ ਇਹ ਫ਼ੈਸਲੇ ਉਸ ਵੇਲ੍ਹੇ ਅਸਫ਼ਲ ਹੁੰਦੇ ਨਜ਼ਰ ਆਏ ਜਦੋਂ ਹਿਮਾਚਲ ਦੇ ਭਦਰੋਆ ਇਲਾਕੇ ਚੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਇੱਕ ਨੌਜਵਾਨ ਬੇਹੋਸ਼ੀ ਹਾਲਤ ਵਿੱਚ ਮਿਲਿਆ।
ਕੀ ਹੋਇਆ ਸੀ ਮੀਟਿੰਗ ਵਿੱਚ ਤੈਅ
ਪਠਾਨਕੋਟ ਵਿੱਚ ਢੱਕੀ ਵਿਖੇ ਚੰਬਾ 'ਚ ਗੁਰਦਾਸਪੁਰ ਦੇ ਏਐਸਪੀ ਦੀ ਅਗਵਾਈ 'ਚ ਦੋਹਾਂ ਸੂਬਿਆਂ ਦੀ ਪੁਲਿਸ ਵਿਚਕਾਰ ਹੋਈ ਮੀਟਿੰਗ ਵਿੱਚ ਡੀਐਸਪੀ ਸਾਹਿਲ ਅਰੋੜਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਉੱਤੇ ਲਗਾਮ ਲਗਾਉਣ ਲਈ ਪੁਲਿਸ ਫੋਰਸ ਭਦਰੋਆ ਤੇ ਛੰਨੀ ਬੇਲੀ ਵਿਖੇ ਤੈਨਾਤ ਕੀਤੀ ਗਈ ਹੈ, ਤਾਂ ਕਿ ਸਮੇਂ ਰਹਿੰਦੇ ਇਨ੍ਹਾਂ 'ਤੇ ਕਾਰਵਾਈ ਕਰ ਕੇ ਨਸ਼ੇ ਦੀ ਵਿਕਰੀ 'ਤੇ ਰੋਕ ਲਗਾਈ ਜਾ ਸਕੇ। ਇਸ ਤੋਂ ਇਲਾਵਾ ਉਕਤ ਖੇਤਰਾਂ ਵਿੱਚ ਚੈਕਿੰਗ ਅਭਿਆਨ ਚਲਾਉਣ ਬਾਰੇ ਵੀ ਚਰਚਾ ਕੀਤੀ ਗਈ ਸੀ।
ਜ਼ਮੀਨੀ-ਹਕੀਕਤ
ਹਿਮਾਚਲ ਦੇ ਭਦਰੋਆ ਇਲਾਕੇ ਚੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਇੱਕ ਨੌਜਵਾਨ ਬੇਹੋਸ਼ੀ ਹਾਲਤ ਵਿੱਚ ਮਿਲਿਆ ਜੋ ਕਿ ਬਾਅਦ ਵਿੱਚ ਨਸ਼ੇ 'ਚ ਕੈਮਰੇ ਅੱਗੇ ਬੋਲ ਰਿਹਾ ਕਿ ਉਸ ਨੇ ਕਿੰਨੇ ਪੈਸਿਆਂ ਦਾ ਨਸ਼ਾ ਲਿਆਂਦਾ। ਨਸ਼ੇੜੀ ਨੇ ਨਸ਼ੇ ਦੀ ਹਾਲਤ ਵਿੱਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਚਿੱਟੇ ਦਾ ਨਸ਼ਾ ਕਰਨ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਚੋਂ ਆਇਆ ਸੀ।
ਸਰਹੱਦੀ ਖੇਤਰਾਂ 'ਚ ਨਸ਼ੇ ਉੱਤੇ ਰੋਕ ਲਗਾਉਣ ਦੇ ਦਾਅਵੇ ਖੋਖਲੇ ਸਾਬਤ - ਪੰਜਾਬ
ਪੰਜਾਬ ਦੇ ਸਰੱਹਦੀ ਇਲਾਕਿਆਂ ਵਿੱਚ ਨਸ਼ੇ ਦਾ ਕਹਿਰ ਜਾਰੀ। ਸਰਕਾਰ ਵਲੋਂ ਕੀਤੇ ਦਾਅਵੇ ਸਾਬਿਤ ਹੋ ਰਹੇ ਖੋਖਲੇ। ਇੱਕ ਪਾਸੇ ਸਰਹੱਦੀ ਇਲਾਕੇ 'ਚ ਪੁਲਿਸ ਫੋਰਸ ਲਗਾਉਣ ਸਬੰਧੀ ਮੀਟਿੰਗ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਕਰ ਰਹੀ ਬਿਆਨ।
ਪਠਾਨਕੋਟ : ਪੰਜਾਬ ਦੀ ਸਰੱਹਦ ਉੱਤੇ ਸਥਿਤ ਹਿਮਾਚਲ ਪ੍ਰਦੇਸ਼ ਦੇ ਭਦਰੋਆ ਤੇ ਛੰਨੀ ਬੇਲੀ 'ਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਲਈ ਦੋਵਾਂ ਸੂਬਿਆਂ ਦੀ ਪੁਲਿਸ ਨੇ ਯੋਜਨਾ ਤਿਆਰ ਕੀਤੀ। ਇਸ ਦੇ ਤਹਿਤ ਨਸ਼ਾ ਤਸਕਰਾਂ ਦੇ ਨਾਲ-ਨਾਲ ਚੋਰਾਂ 'ਤੇ ਵੀ ਲਗਾਮ ਲਗਾਈ ਜਾਵੇਗੀ। ਦੱਸ ਦਈਏ ਕਿ ਇਹ ਫ਼ੈਸਲੇ ਉਸ ਵੇਲ੍ਹੇ ਅਸਫ਼ਲ ਹੁੰਦੇ ਨਜ਼ਰ ਆਏ ਜਦੋਂ ਹਿਮਾਚਲ ਦੇ ਭਦਰੋਆ ਇਲਾਕੇ ਚੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਇੱਕ ਨੌਜਵਾਨ ਬੇਹੋਸ਼ੀ ਹਾਲਤ ਵਿੱਚ ਮਿਲਿਆ।
ਕੀ ਹੋਇਆ ਸੀ ਮੀਟਿੰਗ ਵਿੱਚ ਤੈਅ
ਪਠਾਨਕੋਟ ਵਿੱਚ ਢੱਕੀ ਵਿਖੇ ਚੰਬਾ 'ਚ ਗੁਰਦਾਸਪੁਰ ਦੇ ਏਐਸਪੀ ਦੀ ਅਗਵਾਈ 'ਚ ਦੋਹਾਂ ਸੂਬਿਆਂ ਦੀ ਪੁਲਿਸ ਵਿਚਕਾਰ ਹੋਈ ਮੀਟਿੰਗ ਵਿੱਚ ਡੀਐਸਪੀ ਸਾਹਿਲ ਅਰੋੜਾ ਨੇ ਦੱਸਿਆ ਕਿ ਨਸ਼ਾ ਤਸਕਰਾਂ ਉੱਤੇ ਲਗਾਮ ਲਗਾਉਣ ਲਈ ਪੁਲਿਸ ਫੋਰਸ ਭਦਰੋਆ ਤੇ ਛੰਨੀ ਬੇਲੀ ਵਿਖੇ ਤੈਨਾਤ ਕੀਤੀ ਗਈ ਹੈ, ਤਾਂ ਕਿ ਸਮੇਂ ਰਹਿੰਦੇ ਇਨ੍ਹਾਂ 'ਤੇ ਕਾਰਵਾਈ ਕਰ ਕੇ ਨਸ਼ੇ ਦੀ ਵਿਕਰੀ 'ਤੇ ਰੋਕ ਲਗਾਈ ਜਾ ਸਕੇ। ਇਸ ਤੋਂ ਇਲਾਵਾ ਉਕਤ ਖੇਤਰਾਂ ਵਿੱਚ ਚੈਕਿੰਗ ਅਭਿਆਨ ਚਲਾਉਣ ਬਾਰੇ ਵੀ ਚਰਚਾ ਕੀਤੀ ਗਈ ਸੀ।
ਜ਼ਮੀਨੀ-ਹਕੀਕਤ
ਹਿਮਾਚਲ ਦੇ ਭਦਰੋਆ ਇਲਾਕੇ ਚੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਇੱਕ ਨੌਜਵਾਨ ਬੇਹੋਸ਼ੀ ਹਾਲਤ ਵਿੱਚ ਮਿਲਿਆ ਜੋ ਕਿ ਬਾਅਦ ਵਿੱਚ ਨਸ਼ੇ 'ਚ ਕੈਮਰੇ ਅੱਗੇ ਬੋਲ ਰਿਹਾ ਕਿ ਉਸ ਨੇ ਕਿੰਨੇ ਪੈਸਿਆਂ ਦਾ ਨਸ਼ਾ ਲਿਆਂਦਾ। ਨਸ਼ੇੜੀ ਨੇ ਨਸ਼ੇ ਦੀ ਹਾਲਤ ਵਿੱਚ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਚਿੱਟੇ ਦਾ ਨਸ਼ਾ ਕਰਨ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਚੋਂ ਆਇਆ ਸੀ।
Download link https://we.tl/t-PFvt0bQCwX |