ਪਠਾਨਕੋਟ :ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੇ ਦਾਅਵਿਆਂ ਦੀ ਪਠਾਨਕੋਟ ਦੀਆਂ ਟੁੱਟੀਆਂ ਸੜਕਾਂ ਹਵਾ ਕੱਢ ਰਹੀਆਂ ਹਨ। ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਸੜਕਾਂ ਦੇ ਟੋਇਆਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਉਣ-ਜਾਣ ਵਿੱਚ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਉੱਥੇ ਹੀ ਇਨ੍ਹਾਂ ਸੜਕਾਂ ਦਾ ਹਾਲ ਪੰਜਾਬ ਦੇ ਵਿਕਾਸ ਦੀ ਦਾਸਤਾਂ ਖ਼ੁਦ ਬਿਆਨ ਕਰ ਰਿਹਾ ਹੈ। ਲੋਕ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਹਨ ਕਿ ਇਸ ਜ਼ਮੀਨੀ ਇਲਾਕੇ ਦੀ ਮੇਨ ਸੜਕ ਜਿੱਥੋਂ ਕਿ ਕਈ ਅਧਿਕਾਰੀ ਅਤੇ ਆਗੂ ਵੀ ਲੰਘਦੇ ਹਨ ਪਰ ਕਿਸੇ ਦਾ ਵੀ ਅਜੇ ਤੱਕ ਇਸ ਵੱਲ ਧਿਆਨ ਨਹੀਂ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਜਾਂ ਰਾਜਨੀਤਿਕ ਆਗੂ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਵਿਡ-19 ਵਿਰੁੱਧ ਸਾਵਧਾਨ ਰਹਿਣ ਦੀ ਲੋੜ, SAARC ਦੇਸ਼ਾਂ ਦੀ ਕਾਨਫ਼ਰੰਸ 'ਚ ਬੋਲੇ ਪੀਐਮ ਮੋਦੀ
ਇਸ ਬਾਰੇ ਜਦ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਅਧਿਕਾਰੀ ਇਸ ਰਾਹ ਤੋਂ ਹੀ ਗੁਜ਼ਰਦੇ ਹਨ ਪਰ ਅਧਿਕਾਰੀਆਂ ਨੇ ਇਸ ਸੜਕ ਨੂੰ ਬਣਾਉਣ ਲਈ ਕੋਈ ਪਹਿਲ ਨਹੀਂ ਕੀਤੀ। ਪੰਜਾਬ ਸਰਕਾਰ ਵੱਲੋਂ ਵੀ ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਉਹ ਸਾਰੇ ਦਾਅਵੇ ਖੋਖਲੇ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਅੱਗੇ ਗੁਹਾਰ ਹੈ ਕਿ ਇਸ ਸੜਕ ਨੂੰ ਬਣਾਇਆ ਜਾ ਸਕੇ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰੇ।