ਅੰਮ੍ਰਿਤਸਰ: ਸੁਖਬੀਰ ਬਾਦਲ 'ਤੇ ਹੋਏ ਜਾਨਲੇਵਾ ਹਮਲੇ ਦੀ ਕੋਸ਼ਿਸ਼ ਤੋਂ ਬਾਅਦ ਸ੍ਰੋਮਣੀ ਅਕਾਲੀ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸੇ ਮਾਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਵੱਲੋਂ ਮੀਡੀਆ ਸਾਹਮਣੇ ਵੱਡੇ ਸਵਾਲ ਖੜ੍ਹੇ ਕੀਤੇ ਗਏ। ਮਜੀਠੀਆ ਨੇ ਆਖਿਆ ਕਿ ਇਹ ਹਮਲਾ ਸੁਖਬੀਰ ਬਾਦਲ 'ਤੇ ਨਹੀਂ ਬਲਕਿ ਦਰਬਾਰ ਸਾਹਿਬ 'ਤੇ ਉੱਤੇ ਹੋਇਆ ਹੈ। ਮਜੀਠੀਆ ਨੇ ਆਖਿਆ ਕਿ "ਵਾਹਿਗੂਰ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ"।
ਪੁਲਿਸ 'ਤੇ ਚੁੱਕੇ ਵੱਡੇ ਸਵਾਲ
ਮਜੀਠੀਆ ਨੇ ਪੁਲਿਸ ਪ੍ਰਸਾਸ਼ਨ 'ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ "ਇਹ ਅੰਮ੍ਰਿਤਸਰ ਪੁਲਿਸ ਦੀ ਸ਼ਾਬਾਸ਼ੀ ਨਹੀਂ ਸਗੋਂ ਨਾਕਾਮੀ ਹੈ ਕਿ ਗੁਰੂ ਘਰ 'ਚ ਕੀ ਇੱਕ ਨਿਮਾਣਾ ਸਿੱਖ ਸੇਵਾ ਵੀ ਨਹੀਂ ਕਰ ਸਕਦਾ। ਉਨ੍ਹਾਂ ਆਖਿਆ ਕਿ ਪੁਲਿਸ ਆਖ ਰਹੀ ਹੈ ਕਿ ਉਨ੍ਹਾਂ ਨੂੰ ਕੱਲ ਦਾ ਪਤਾ ਸੀ ਕਿ ਨਰਾਇਣ ਚੌੜਾ ਇੱਥੇ ਘੁੰਮ ਰਿਹਾ ਹੈ ਤਾਂ ਉਸ ਨੂੰ ਕੱਲ ਹੀ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਕੀ ਪੁਲਿਸ ਕਿਸੇ ਅਣਹੋਣੀ ਦਾ ਇੰਤਜ਼ਾਰ ਕਰ ਰਹੀ ਸੀ ਜਿਵੇਂ ਕਿ ਪਹਿਲਾਂ ਹੀ ਪੰਜਾਬ 'ਚ ਵੱਡੇ ਕਤਲ ਹੋਏ ਹਨ"।
ਨਰਾਇਣ ਚੌੜਾ ਦੇ ਕਾਂਗਰਸੀਆਂ ਨਾਲ ਸੰਬੰਧ
ਮਜੀਠੀਆ ਨੇ ਵੱਡੇ ਖੁਲਾਸੇ ਕਰਦੇ ਆਖਿਆ ਕਿ ਨਰਾਇਣ ਸਿੰਘ ਚੌੜਾ ਦੇ ਭਰਾ ਦੇ ਲਿੰਕ ਕਾਂਗਰਸ ਨਾਲ ਹਨ। ਇਸ ਦੇ ਉਨ੍ਹਾਂ ਨੇ ਮੀਡੀਆ ਸਾਹਮਣੇ ਸਬੂਤ ਵੀ ਪੇਸ਼ ਕੀਤੇ। ਮਜੀਠੀਆ ਨੇ ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਨਾਲ ਤਸਵੀਰਾਂ ਦਿਖਾਈਆਂ ਅਤੇ ਕਿਹਾ ਕਿ ਨਰਾਇਣ ਚੌੜਾ ਖਾਲਿਸਤਾਨ ਨਾਲ ਨਹੀਂ ਬਲਕਿ ਆਈਐਸਆਈ ਨਾਲ ਸਬੰਧ ਰੱਖਦਾ ਹੈ।
ਗਿਣੀ-ਮਿੱਥੀ ਸਾਜ਼ਿਸ਼
ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਕੀਤਾ ਗਿਆ ਹੈ, ਉਹ ਗਿਣੀ-ਮਿੱਥੀ ਸਾਜ਼ਿਸ਼ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੁਖਬੀਰ ਬਾਦਲ 'ਤੇ 9ਐਮਐਮ ਦੀ ਪਿਸਤੌਲ ਨਾਲ ਫਾਇਰ ਕੀਤਾ ਗਿਆ ਹੈ। 9ਐਮਐਮ ਖ਼ਤਰਨਾਕ ਪਿਸਤੌਲ ਮੰਨਿਆ ਜਾਂਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ 'ਤੇ ਨਤਮਸਤਕ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਤਹਿਤ ਕੋਈ ਗੁਰੂ ਦਾ ਸਿੱਖ ਆਪਣੀ ਸੇਵਾ ਨਿਭਾ ਰਿਹਾ ਹੈ।
ਸੁਰੱਖਿਆ ਅਫਸਰ ਦਾ ਧੰਨਵਾਦ
ਤੁਸੀਂ ਮਾਨਸਿਕ ਹਾਲਾਤ ਵੇਖ ਲਓ ਕਿ ਸੁਖਬੀਰ ਸਿੰਘ ਬਾਦਲ ਤਾਂ ਬਹੁਤ ਛੋਟੀ ਜਿਹੀ ਚੀਜ਼ ਆ ਉਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗੋਲ਼ੀ ਕਿੱਥੇ ਚਲਾਈ ਹੈ। ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਉਸ ਸੁਰੱਖਿਆ ਅਫਸਰ ਜਸਬੀਰ ਸਿੰਘ ਦਾ ਜਿਸ ਨੇ ਮੌਕੇ 'ਤੇ ਹਿੰਮਤ ਦਿਖਾਈ, ਜਜ਼ਬਾ ਵਿਖਾਇਆ, ਗੁਰੂ ਨੇ ਉਥੇ ਕਿਰਪਾ ਕੀਤੀ। ਨਹੀਂ ਤਾਂ ਵਾਰ ਤਾਂ ਸਿੱਧਾ ਵੱਜਿਆ ਸੀ ਜੇ ਉਹ ਨਾ ਆਉਂਦਾ, ਆਪਣੀ ਜਾਨ ਉਤੇ ਖੇਡਦਿਆਂ ਉਸ ਨੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਤੇ ਹੋਰ ਜਿਹੜੇ ਇਥੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਬਚਾਇਆ ਹੈ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਗੁਰੂ ਨਾਨਕ ਨਾਮ ਲੇਵਾ ਸੰਗਤ ਕੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਸੰਗਤ ਆਉਂਦੀ ਹੈ, ਉਸ ਗੁਰੂ ਦੇ ਸਿੱਖ ਦਾ ਉਸ ਅੰਮ੍ਰਿਤਧਾਰੀ ਵੀਰ ਦਾ ਕੋਟਿਨ-ਕੋਟਿ ਧੰਨਵਾਦ ਕਰਦੇ ਹਾਂ।
- ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਨਾਲ ਸਿਆਸਤ 'ਚ ਆਇਆ ਭੂਚਾਲ, ਜਾਣੋ ਕੌਣ ਕਿਸ ਨੂੰ ਮੰਨ ਰਿਹਾ ਕਸੂਰਵਾਰ?
- ਨਰਾਇਣ ਸਿੰਘ ਚੌੜਾ ਕੌਣ ਹੈ? ਜਿਸ ਨੇ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼?
- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼, ਦਰਬਾਰ ਸਾਹਿਬ ਦੇ ਬਾਹਰ ਹੀ ਚਲਾਈ ਗੋਲ਼ੀ
- ਸੁਖਬੀਰ ਬਾਦਲ ਨੇ ਕਿਹੜੇ-ਕਿਹੜੇ ਗੁਨਾਹ ਕੀਤੇ ਕਬੂਲ, ਜਾਣੋ ਇੱਕ-ਇੱਕ ਗੁਨਾਹਾਂ ਬਾਰੇ