ਪਠਾਨਕੋਟ: ਪਠਾਨਕੋਟ ਦੇ ਪਿੰਡ ਘਰੋਟਾ ਵਿਖੇ ਕੁਝ ਦਿਨ ਪਹਿਲਾਂ ਇਕ ਸ਼ਖ਼ਸ ਦਾ ਭੇਦਭਰੇ ਹਾਲਾਤ 'ਚ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਪੁਲਿਸ ਵੱਲੋਂ ਅੱਜ ਦੇਰ ਸ਼ਾਮ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ ਕਿ ਕੁਝ ਦਿਨ ਪਹਿਲਾਂ ਜਿਸ ਸ਼ਖ਼ਸ ਦਾ ਕਤਲ ਹੋਇਆ ਸੀ ਉਸ ਨੂੰ ਪੁਰਾਣੀ ਰੰਜਿਸ਼ ਦੇ ਚਲਦੇ ਜ਼ਮੀਨੀ ਵਿਵਾਦ ਨੂੰ ਵੇਖਦੇ ਹੋਏ ਕਤਲ ਕੀਤਾ ਗਿਆ ਸੀ। ਇਹ ਕਤਲ ਇਕ ਸੋਚੀ ਸਮਝੀ ਯੋਜਨਾ ਦੇ ਤਹਿਤ ਇਹ ਕਤਲ ਕੀਤਾ ਗਿਆ ਸੀ, ਜਿਸ ਦੇ ਵਿਚ ਦੋ ਲੋਕ ਸ਼ਾਮਲ ਸਨ।
ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਨੂੰ ਬਾਰਾਂ ਬੋਰ ਦੀ ਰਾਈਫਲ ਦੇ ਨਾਲ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਸਰਾ ਅਜੇ ਫਰਾਰ ਹੈ ਜਿਸ ਨੂੰ ਜਲਦ ਫੜ ਲਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਖੁਲਾਸਾ ਏਐਸਪੀ ਪਠਾਨਕੋਟ ਆਦਿਤਿਆ ਨੇ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਜਾਂਚ ਕੀਤੀ ਅਤੇ ਜਿਸ ਤੋਂ ਬਾਅਦ ਦੋ ਲੋਕਾਂ ਨੂੰ ਇਸਦੇ ਵਿਚ ਸ਼ਾਮਲ ਪਾਇਆ ਕਿ ਉਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਸਰੇ ਦੀ ਭਾਲ ਜਾਰੀ ਹੈ ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।