ਪਠਾਨਕੋਟ: ਪਠਾਨਕੋਟ ਪੁਲਿਸ ਵੱਲੋਂ ਨਸ਼ੇ ਤੇ ਨੱਥ ਪਾਉਣ ਦੇ ਲਈ ਲਗਾਤਾਰ ਜਤਨ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਦੇ ਤਹਿਤ ਡਵੀਜ਼ਨ ਨੰਬਰ ਦੋ ਦੀ ਪੁਲਿਸ ਵੱਲੋਂ ਚੱਕੀ ਪੁਲ ਤੇ ਨਾਕਾ ਲਗਾਇਆ ਗਿਆ ਸੀ। ਜਿਸ ਦੌਰਾਨ ਪੁਲਿਸ ਨੂੰ ਇਕ ਸੂਚਨਾ ਮਿਲੀ ਕਿ ਇਕ ਸ਼ਰਾਬ ਤਸਕਰ ਹਿਮਾਚਲ ਵਾਲੇ ਪਾਸਿਓਂ ਪੰਜਾਬ ਦੇ ਵਿਚ ਦਾਖਿਲ ਹੋ ਰਿਹਾ ਹੈ। ਜੇਕਰ ਸਖ਼ਤੀ ਕੀਤੀ ਜਾਵੇ ਤਾਂ ਉਸ ਨੂੰ ਫੜ੍ਹਿਆ ਜਾ ਸਕਦਾ ਹੈ। ਜਿਸ ਦੇ ਚੱਲਦੇ ਪੁਲਿਸ ਨੇ ਨਾਕੇਬੰਦੀ ਦੌਰਾਨ ਹਿਮਾਚਲ ਤੋਂ ਪੰਜਾਬ ਦੇ ਵਿੱਚ ਦਾਖ਼ਲ ਹੋਣ ਵਾਲਿਆਂ ਗੱਡੀਆਂ ਨੂੰ ਰੋਕ ਕੇ ਚੈੱਕ ਕੀਤਾ। ਜਿਸ ਤੋਂ ਬਾਅਦ ਇਕ ਕਾਰ ਤੇ ਸਵਾਰ ਹੋ ਕੇ ਦੋ ਲੋਕ ਨਾਕੇ ਕੋਲ ਪਹੁੰਚੇ ਤਾਂ ਉਨ੍ਹਾਂ ਵਿੱਚੋਂ ਜੋ ਗੱਡੀ ਚਲਾ ਰਿਹਾ ਸੀ, ਪੁਲਿਸ ਨੂੰ ਵੇਖ ਕੇ ਗੱਡੀ ਰੋਕ ਕੇ ਮੌਕੇ ਤੋਂ ਭੱਜ ਗਿਆ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਦੂਸਰੇ ਸਾਥੀ ਨੂੰ ਫੜ ਲਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਾਜਾਇਜ਼ ਸ਼ਰਾਬ ਕਰੀਬ 330 ਬੋਤਲਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਸ਼ਰਾਬ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਔਰਤ, 354 ਕਿੱਲੋ ਚਿੱਟਾ ਤੇ ਪੰਜਾਬ ਕੁਨੈਕਸ਼ਨ