ਪਠਾਨਕੋਟ: 2022 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਕਿ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਕਰਨ ਦੇ ਲਈ ਜਗ੍ਹਾ-ਜਗ੍ਹਾ 'ਤੇ ਜਾਕੇ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸ ਰਹੀ ਹੈ ਉਥੇ ਹੀ ਜੇ ਗੱਲ ਭਾਜਪਾ (bjp) ਦੀ ਕਰੀਏ ਤਾਂ ਹਲਕਾ ਭੋਆ ਦੇ ਵਿੱਚ ਲੋਕਾਂ ਦੀ ਆਉਣ ਵਾਲੀ 2022 ਦੀਆਂ ਚੋਣਾਂ (2022 elections) ਨੂੰ ਲੈ ਭਾਜਪਾ ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਦੇਂਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਦੇ ਵਿਧਾਇਕ ਵੱਲੋਂ ਤਾਂ ਕੋਈ ਕੰਮ ਨਹੀਂ ਕਰਵਾਏ ਗਏ ਪਰ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਉਹ ਉਸ ਉਮੀਦਵਾਰ ਨੂੰ ਆਪਣੇ ਹਲਕੇ ਦਾ ਨੁਮਾਇੰਦਾ ਚੁਣਨਗੇ ਜੋ ਕਿ ਵਧੀਆ ਕੰਮ ਕਰਵਾਉਣ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ।
ਉਧਰ ਜਦੋਂ ਦੂਜੇ ਪਾਸੇ ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਰਮਿਤ ਮਹਾਜਨ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਦੇ ਨਾਲ ਖੜ੍ਹੇ ਹਨ ਅਤੇ ਪਾਰਟੀ ਜਿਸ ਵੀ ਉਮੀਦਵਾਰ ਨੂੰ ਉਨ੍ਹਾਂ ਦੇ ਹਲਕੇ ਦੀ ਨੁਮਾਇੰਦਗੀ ਦੇ ਕੇ ਭੇਜਣਗੇ ਉਹ ਉਹਨਾਂ ਦੇ ਨਾਲ ਹਨ ਉਨ੍ਹਾਂ ਨੇ ਕਿਹਾ ਕਿ ਭਾਜਪਾ ਜ਼ਰੂਰ ਜਿੱਤ ਹਾਸਲ ਕਰੇਗੀ।
ਜ਼ਿਕਰਯੋਗ ਹੈ ਕਿ ਹਰ ਪਾਰਟੀ ਵੱਲੋਂ 22 ਦੀਆਂ ਚੋਣਾਂ ਨੂੰ ਲੈਕੇ ਤਿਅਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਚ ਚੱਲ ਰਿਹਾ ਕਲੇਸ਼ ਖਤਮ ਨਹੀਂ ਹੋ ਰਿਹਾ, ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਜਿਸਤੋਂ ਬਾਅਦ ਹਰ ਕਿਸੇ ਨੂੰ ਇਹੀ ਖਬਰ ਦਾ ਇੰਤਜ਼ਾਰ ਹੈ ਕਿ ਆਖਿਰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਕੌਣ ਬਿਰਾਜਮਾਨ ਹੋਵੇਗਾ।
ਇਹ ਵੀ ਪੜ੍ਹੋ: ਅੱਜ ਨਹੀਂ ਹੋਵੇਗੀ ਕਾਂਗਰਸ ਵਿਧਾਇਕ ਦਲ ਦੀ ਬੈਠਕ, ਇਸ ਨੂੰ ਬਣਾਇਆ ਪੰਜਾਬ ਦਾ ਨਵਾਂ ਮੁੱਖ ਮੰਤਰੀ !