ਪਠਾਨਕੋਟ: ਸੁਜਾਨਪੁਰ ਦੇ ਪਿੰਡ ਰਤਨ ਕਾਲੋਨੀ ਵਿੱਚ ਬਣੇ ਸੇਵਾ ਕੇਂਦਰ ਵਿੱਚ ਸਥਾਨਕ ਵਾਸੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਥਾਨਕ ਵਾਸੀਆਂ ਨੂੰ ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਲਈ 2 ਘੰਟੇ ਤੋਂ ਵਧਾ ਸਮੇਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਸਥਾਨਕ ਵਾਸੀਆਂ ਦਾ ਕਹਿਣਾ ਹੈ ਸਰਕਾਰ ਨੇ ਸੇਵਾ ਕੇਂਦਰ ਨੂੰ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਇਆ ਹੈ ਪਰ ਸੇਵਾ ਕੇਂਦਰ ਦੇ ਮੁਲਾਜ਼ਮ ਸਥਾਨਕ ਵਾਸੀਆਂ ਨੂੰ ਖੱਜਲ ਖੁਆਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੇਵਾ ਕੇਂਦਰ ਵਿੱਚੋਂ ਆਪਣੇ ਬੱਚੇ ਦਾ ਕੋਈ ਫਾਰਮ ਲੈਣ ਲਈ ਆਏ ਸੀ ਜਿਸ ਲਈ ਉਨ੍ਹਾਂ ਨੂੰ ਸੇਵਾ ਕੇਂਦਰ ਦੇ ਗਾਰਡ ਨੇ ਦੋ ਘੰਟੇ ਤੱਕ ਇੰਤਜਾਰ ਕਰਵਾਇਆ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਇੰਤਜਾਰ ਕਰਕੇ ਸੇਵਾ ਕੇਂਦਰ ਦੇ ਅੰਦਰ ਗਏ ਤਾਂ ਸੇਵਾ ਕੇਂਦਰ ਦੇ ਮੁਲਾਜ਼ਮ ਇਹ ਆਖ ਦਿਤਾ ਕਿ ਉਨ੍ਹਾਂ ਦਾ ਹੁਣ ਸਮਾਂ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਦੇ ਮੁਲਾਜ਼ਮਾਂ ਦਾ ਰੱਵਈਆ ਵੀ ਬਹੁਤ ਹੀ ਗੰਦਾ ਹੈ। ਉਨ੍ਹਾਂ ਨੂੰ ਗੱਲਬਾਤ ਕਰਨ ਦੀ ਕੋਈ ਤਮੀਜ਼ ਨਹੀਂ ਹੈ। ਰਤਨ ਕਾਲੋਨੀ ਪਿੰਡ ਦੇ ਸਰਪੰਚ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਉਹ ਇਨ੍ਹਾਂ ਸੇਵਾ ਕੇਂਦਰਾਂ ਦੀ ਜਾਂਚ ਕਰਨ ਤਾਂ ਜੋ ਸੇਵਾ ਕੇਂਦਰ ਦੇ ਮੁਲਾਜ਼ਮ ਸਥਾਨਕ ਵਾਸੀਆਂ ਨੂੰ ਖੱਜਲ ਖੁਆਰ ਘੱਟ ਕਰਨ।
ਉਥੇ ਹੀ ਜਦੋਂ ਇਸ ਸਬੰਧ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ:ਹਾਲ ਬਾਜ਼ਾਰ 'ਚ ਦੁਕਾਨਦਾਰਾਂ ਦੀ ਹੋਈ ਆਪਸੀ ਝੜਪ, ਸੀਸੀਟੀਵੀ ਫੁਟੇਜ ਆਈ ਸਾਹਮਣੇ