ਪਠਾਨਕੋਟ : ਮਾਧੋਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆਂ ਜਦੋਂ ਇੱਕ ਪਤੀ-ਪਤਨੀ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਜਾ ਰਹੇ ਸਨ ਅਤੇ ਅਤੇ ਜਿਵੇਂ ਹੀ ਉਹ ਯੂਬੀਡੀਸੀ ਨਹਿਰ ਦੇ ਉੱਪਰੋਂ ਨਿਕਲਣ ਲੱਗੇ ਤਾਂ ਅਚਾਨਕ ਸਕੂਟੀ ਸਲਿੱਪ ਹੋਣ ਕਾਰਨ ਦੋਵੇਂ ਪਤੀ-ਪਤਨੀ ਨਹਿਰ ਦੇ ਵਿੱਚ ਡਿੱਗ ਗਏ।
ਜਾਣਕਾਰੀ ਮੁਤਾਬਕ ਮੌਕੇ ਉੱਤੇ ਮੌਜੂਦ ਲੋਕਾਂ ਨੇ ਪਤੀ ਨੂੰ ਤਾਂ ਬਾਹਰ ਕੱਢ ਲਿਆ ਪਰ ਉਸ ਦੀ ਪਤਨੀ ਤੇਜ਼-ਵਹਾਅ ਦੇ ਨਾਲ ਬਹਿ ਗਈ ਜਿਸ ਨੂੰ ਲੋਕਾਂ ਨੇ ਕਾਫ਼ੀ ਅੱਗੇ ਜਾ ਕੇ ਨਹਿਰ ਵਿੱਚੋਂ ਬਾਹਰ ਕੱਢਿਆ। ਪਰ ਉਸ ਸਮੇਂ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ।
ਤੁਹਾਨੂੰ ਦੱਸ ਦਈਏ ਕਿ ਉੱਕਤ ਮ੍ਰਿਤਕ ਔਰਤ ਪਿਛਲੇ 8 ਮਹੀਨਿਆਂ ਤੋਂ ਗਰਭ ਤੋਂ ਸੀ ਤੇ ਉਸ ਦੇ ਮਰਨ ਨਾਲ ਉਸ ਦਾ ਬੱਚਾ ਵੀ ਗਰਭ ਦੇ ਵਿੱਚ ਹੀ ਮਰ ਗਿਆ।
ਇਹ ਵੀ ਪੜ੍ਹੋ : ਜਲੰਧਰ: ਵਿਅਕਤੀ ਨੇ ਫਲਾਈਓਵਰ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਮਾਮਲਾ ਆਇਆ ਹੈ ਜਿਸ ਦੇ ਵਿੱਚ ਗਰਭਵਤੀ ਔਰਤ ਜੋ ਕਿ ਆਪਣੇ ਪਤੀ ਨਾਲ ਜਾ ਰਹੀ ਸੀ ਅਤੇ ਸਕੂਟੀ ਸਲਿਪ ਹੋਣ ਕਾਰਨ ਨਹਿਰ ਦੇ ਵਿੱਚ ਦੋਨੋਂ ਪਤੀ ਪਤਨੀ ਡਿੱਗ ਗਏ ਜਿਸ ਦੇ ਚੱਲਦੇ ਪਤਨੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਔਰਤ ਅੱਠ ਮਹੀਨੇ ਦੀ ਗਰਭਵਤੀ ਸੀ ਅਤੇ ਉਸ ਦਾ ਬੱਚਾ ਵੀ ਕੁੱਖ ਵਿੱਚ ਹੀ ਮਰ ਗਿਆ।